• Home
  • ਪੰਜਾਬ ‘ਚ ਸੀਟ ਦੀ ਵੰਡ ‘ਤੇ ਬਣੀ ਸਹਿਮਤੀ, 10 ਤੇ SAD ਤੇ 3 ‘ਤੇ BJP ਲੜੇਗੀ ਚੋਣ

ਪੰਜਾਬ ‘ਚ ਸੀਟ ਦੀ ਵੰਡ ‘ਤੇ ਬਣੀ ਸਹਿਮਤੀ, 10 ਤੇ SAD ਤੇ 3 ‘ਤੇ BJP ਲੜੇਗੀ ਚੋਣ

ਚੰਡੀਗੜ੍ਹ : ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ 'ਚ ਅਕਾਲੀ ਦਲ ਤੇ ਭਾਜਪਾ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਬਣਾਈ ਗਈ ਹੈ। ਸੂਬੇ ਦੀਆਂ ਕੁਲ 13 ਲੋਕ ਸਭਾ ਸੀਟਾਂ ਤੋਂ 10 ਤੇ ਅਕਾਲੀ ਦਲ ਤੇ 3 'ਤੇ ਭਾਰਤੀ ਜਨਤਾ ਪਾਰਟੀ ਚੋਣ ਲੜੇਗੀ। ਦੋਨਾਂ ਪਾਰਟੀਆਂ ਪੁਰਾਣੇ ਫਰਾਮੁਲੇ ਮੁਤਾਬਿਕ ਚੋਣ ਲੜੇਗੀ।ਲੋਕ ਸਭਾ ਚੋਣਾਂ ਨੂੰ ਲੈ ਕੇ ਦੋਨਾਂ ਪਾਰਟੀਆਂ ਦੇ ਪ੍ਰਮੁੱਖ ਅਮਿਤ ਸ਼ਾਹ ਤੇ ਸੁਖਬੀਰ ਬਾਦਲ 'ਚ ਬੈਠਕ ਹੋਈ। ਕਰੀਬ 2.30 ਘੰਟੇ ਤਕ ਚਲੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਕਿ ਅਕਾਲੀ ਦਲ ਜਿਨ੍ਹਾਂ ਤੇ 10 ਸੀਟਾਂ 'ਤੇ ਚੋਣ ਲੜਦਾ ਰਿਹਾ ਹੈ ਉਨ੍ਹਾਂ ਤੇ ਚੋਣ ਲੜੇਗਾ, ਜਦਕਿ ਭਾਜਪਾ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਇਸ ਸੀਟ 'ਤੇ ਚੋਣ ਲੜੇਗੀ। ਇਸ ਬੈਠਕ 'ਚ ਸਕੰਲਪ ਲਿਆ ਗਿਆ ਕਿ ਅਕਾਲੀ ਦਲ ਭਾਜਪਾ ਪੰਜਾਬ ਦੀ 13 ਸੀਟਾਂ ਨੂੰ ਜਿੱਤੇਗੀ।ਅਮਿਤ ਸ਼ਾਹ ਦੇ ਰਿਹਾਇਸ਼ 'ਤੇ ਹੋਈ ਇਸ ਬੈਠਕ 'ਚ ਭਾਜਪਾ ਵੱਲੋਂ ਰਾਮਲਾਲ, ਦਿਨੇਸ਼ ਸ਼ਰਮਾ ਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਸ਼ਾਮਿਲ ਸਨ, ਜਦਕਿ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਤੋਂ ਇਲਾਵਾ ਨਰੇਸ਼ ਗੁਜਰਾਲ, ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੁੰਦਰ ਤੇ ਡਾਕਟਰ ਦਲਜੀਤ ਸਿੰਘ ਚੀਮਾ ਮੌਜੂਦ ਸਨ। ਇਸ ਬੈਠਕ ਚ ਫੈਸਲਾ ਲਿਆ ਗਿਆ ਕਿ 16 ਮਾਰਚ ਨੂੰ ਅਕਾਲੀ ਦਲ ਭਾਜਪਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਵਿਸ਼ਵਾਸਘਾਤ ਦਿਵਸ ਮਨਾਏਗੀ। ਇਸ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ ਸੀ।