• Home
  • ਡਰੱਗ ਕੇਸ ;-ਮਜੀਠੀਆ ਈ ਡੀ ਨਾਲ ਨਹੀਂ ਕਰ ਰਿਹਾ ਸਹਿਯੋਗ, ਫਿਰ ਕਰ ਸਕਦੀ ਹੈ ਪੁਛਗਿੱਛ..?

ਡਰੱਗ ਕੇਸ ;-ਮਜੀਠੀਆ ਈ ਡੀ ਨਾਲ ਨਹੀਂ ਕਰ ਰਿਹਾ ਸਹਿਯੋਗ, ਫਿਰ ਕਰ ਸਕਦੀ ਹੈ ਪੁਛਗਿੱਛ..?

ਚੰਡੀਗੜ, (ਖ਼ਬਰ ਵਾਲੇ ਬਿਊਰੋ): ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਡਾਇਰੇਕਟਰ ਨਿਰੰਜਨ ਸਿੰਘ ਨੇ ਮੋਹਾਲੀ ਵਿਖੇ ਸੀ.ਬੀ.ਆਈ. ਅਦਾਲਤ ਨੂੰ ਕਿਹਾ ਹੈ ਕਿ ਉਨਾਂ ਕੋਲ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਪੁੱਛਗਿੱਛ ਲਈ ਆਪਣੀ ਹਾਜ਼ਰੀ ਦਰਜ ਨਹੀਂ ਕਰਵਾਈ।
ਨਿਰੰਜਣ ਸਿੰਘ ਨੇ ਇਹ ਵੀ ਕਿਹਾ ਕਿ ਮਜੀਠੀਆ ਨੇ ਡਰੱਗ ਰੈਕੇਟ ਮਾਮਲੇ ਦੀ ਜਾਂਚ ਵਿਚ ਸਹਿਯੋਗ ਨਹੀਂ ਦਿੱਤਾ।
“ਜੇ ਕੋਈ ਵਿਅਕਤੀ ਜਾਂਚ ਵਿਚ ਸਹਿਯੋਗ ਨਹੀਂ ਦਿੰਦਾ ਤਾਂ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ,ਉਸ ਸਮੇਂ ਉਸ ਵਿਰੁਧ ਕਾਫੀ ਸਬੂਤ ਮੌਜੂਦ ਹਨ ਜਾਂ ਫਿਰ ਉਸ ਨੂੰ ਅਗਲੇਰੀ ਜਾਂਚ ਲਈ ਬੁਲਾਇਆ ਜਾ ਸਕਦਾ ਹੈ। 'ਜਗਜੀਤ ਸਿੰਘ ਚਾਹਲ ਅਤੇ ਮਨਿੰਦਰ ਸਿੰਘ ਬਿੱਟੂ ਔਲਖ ਦੇ ਕੁਝ ਬਿਆਨਾਂ ਨੂੰ ਬਿਕਰਮਜੀਤ ਸਿੰਘ ਮਜੀਠੀਆ ਦੇ ਸੈਕਸ਼ਨ 50 ਦੇ ਤਹਿਤ ਬਿਆਨ ਕਰਨ ਤੋਂ ਪਹਿਲਾਂ ਦਰਜ ਕੀਤਾ ਗਿਆ ਸੀ ਅਤੇ ਕੁਝ ਬਾਅਦ ਵਿੱਚ ਦਰਜ ਕੀਤੇ ਗਏ ਸਨ।' ਨਿਰੰਜਨ ਨੇ ਸੀਬੀਆਈ ਅਦਾਲਤ ਨੂੰ ਦੱਸਿਆ।
ਉਸ ਨੇ ਅਦਾਲਤ ਨੂੰ ਦੱਸਿਆ ਕਿ ਮਜੀਠੀਆ ਨੂੰ ਮਨਿੰਦਰ ਅਤੇ ਜਗਜੀਤ ਦੇ ਬਾਅਦ ਦੇ ਬਿਆਨਾਂ ਨੂੰ ਰਿਕਾਰਡ ਕਰਨ ਤੋਂ ਬਾਅਦ ਦੁਬਾਰਾ ਉਨ•ਾਂ ਨੂੰ ਬੁਲਾਇਆ ਗਿਆ ਸੀ। ਮਜੀਠੀਆ  ਮੇਰੇ ਸਾਹਮਣੇ ਪੇਸ਼ ਨਹੀਂ ਹੋਇਆ। ਇਹ ਸਹੀ ਹੈ ਕਿ ਜੇ ਕੋਈ ਵਿਅਕਤੀ ਈਡੀ ਦੇ ਜਾਂਚ ਅਧਿਕਾਰੀ (ਆਈ.ਓ.) ਸਾਹਮਣੇ ਪੇਸ਼ ਨਹੀਂ ਹੁੰਦਾ  ਤਾਂ ਉਸ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਜ਼ਬਰਦਸਤੀ ਕਰਨ ਵਾਲੇ ਢੰਗ ਵਰਤੇ ਜਾ ਸਕਦੇ ਹਨ। ਤਫ਼ਤੀਸ਼ੀ ਅਫ਼ਸਰ ਉਸ ਵਿਅਕਤੀ ਨੂੰ ਪੁਛਗਿੱਛ ਲਈ ਗ੍ਰਿਫਤਾਰ ਵੀ ਕਰ ਸਕਦਾ ਹੈ।

ਮੈਂ ਅਦਾਲਤ 'ਚ ਮਜੀਠੀਆ ਦੀ ਹਾਜ਼ਰੀ ਲਈ ਵਾਰੰਟ ਜਾਰੀ ਕਰਨ ਲਈ ਕੋਈ ਵੀ ਅਰਜ਼ੀ ਨਹੀਂ ਦਿਤੀ ਹੋਈ ਹੈ, ਕਿਉਂਕਿ ਉਸ ਨੂੰ ਪਹਿਲੇ ਸੰਮਨ ਜਾਰੀ ਹੋਣ 'ਤੇ ਹੀ ਈ.ਡੀ. ਅੱਗੇ ਪੇਸ਼ ਹੋਣਾ ਚਾਹੀਦਾ ਸੀ।