• Home
  • ਮੌੜ ਮੰਡੀ ਬੰਬ ਧਮਾਕਾ-ਹਾਈਕੋਰਟ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ

ਮੌੜ ਮੰਡੀ ਬੰਬ ਧਮਾਕਾ-ਹਾਈਕੋਰਟ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ

ਚੰਡੀਗੜ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਜ਼ਿਲੇ ਦੇ ਮੌੜ ਮੰਡੀ ਵਿਚ ਹੋਏ ਬੰਬ ਧਮਾਕੇ 'ਚ ਸਿਰਸੇ ਵਾਲੇ ਸੌਦਾ ਸਾਧ ਦੀ ਭੂਮਿਕਾ ਜਾਂਚਣ ਲਈ ਗੁਰਜੀਤ ਸਿੰਘ ਪਾਤੜਾਂ ਵਲੋਂ ਪਾਈ ਗਈ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 26 ਫ਼ਰਵਰੀ ਨੂੰ ਹੈ।
ਦਸ ਦਈਏ ਕਿ ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਹੋਏ ਬੰਬ ਧਮਾਕੇ 'ਚ 7 ਵਿਅਕਤੀਆਂ ਦੀ ਮੌਤ ਹੋ ਗਈ ਸੀ। ਪਟੀਸ਼ਨਕਰਤਾ ਨੇ ਦੋਸ਼ ਲਾਇਆ ਹੈ ਕਿ ਉਸ ਸਮੇਂ ਤਾਂ ਬੜੀਆਂ ਸਿਆਸੀ ਗੱਲਾਂ ਹੋਈਆਂ ਪਰ ਬਾਅਦ 'ਚ ਪੀੜਤਾਂ ਦੀ ਕਿਸੇ ਨੇ ਸਾਰ ਨਹੀਂ ਲਈ। ਉਸ ਨੇ ਇਹ ਵੀ ਕਿਹਾ ਕਿ ਬਾਅਦ 'ਚ ਕੀਤੀ ਜਾਂਚ 'ਚ ਸੌਦਾ ਸਾਧ ਦਾ ਨਾਂ ਸਾਹਮਣੇ ਆ ਰਿਹਾ ਸੀ ਪਰ ਬਾਅਦ 'ਚ ਇਹ ਜਾਂਚ ਵੀ ਠੰਡੇ ਬਸਤੇ 'ਚ ਪਾ ਦਿੱਤੀ ਗਈ।