• Home
  • ਪਟਿਆਲਾ ਜ਼ਿਲ੍ਹੇ ਚ ਕਾਂਗਰਸ ਨੇ ਹੂੰਝਾ ਫੇਰਿਆ .! ਬਾਕੀ ਥਾਈਂ ਕਾਂਗਰਸ ਅੱਗੇ

ਪਟਿਆਲਾ ਜ਼ਿਲ੍ਹੇ ਚ ਕਾਂਗਰਸ ਨੇ ਹੂੰਝਾ ਫੇਰਿਆ .! ਬਾਕੀ ਥਾਈਂ ਕਾਂਗਰਸ ਅੱਗੇ

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ ਉਮੀਦਵਾਰਾਂ ਦੀ ਹਲਕਾ ਵਾਈਜ਼ ਗਿਣਤੀ ਕੇਂਦਰਾਂ ਚ ਚੱਲ ਰਹੀ ਸਵੇਰ ਤੋਂ ਵੋਟਾਂ ਦੀ ਗਿਣਤੀ ਚ ਜੇਤੂ ਪਾਰਟੀਆਂ ਦੇ ਉਮੀਦਵਾਰਾਂ ਦਾ ਰੁਝਾਨ ਆਉਣਾ ਸ਼ੁਰੂ ਹੋ ਗਿਆ ਹੈ ।
ਚੋਣ ਕਮਿਸ਼ਨ ਦੇ ਦਫ਼ਤਰ ਵੱਲੋਂ ਪਟਿਆਲਾ ਜ਼ਿਲ੍ਹੇ ਦੀ ਜਾਰੀ ਕੀਤੀ ਗਈ ਸੂਚੀ ਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ । ਬਲਾਕ ਸੰਮਤੀ ਦੇ 38 ਜ਼ੋਨਾਂ ਚ ਕਾਂਗਰਸ ਨੇ 29 ਜ਼ੋਨਾਂ ਤੋਂ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ ,ਜਦ ਕਿ 2 ਜ਼ੋਨਾਂ ਤੋਂ ਅਕਾਲੀ ਦਲ ਨੂੰ ਸਬਰ ਕਰਨਾ ਪਿਆ । ਪਰ ਪਟਿਆਲਾ ਜ਼ਿਲ੍ਹੇ ਚ ਆਮ ਆਦਮੀ ਪਾਰਟੀ ਆਪਣਾ ਖਾਤਾ ਵੀ ਨਹੀਂ ਹੋ ਸਕੀ ।
ਜਿਲ੍ਹਾ ਅੰਮ੍ਰਿਤਸਰ ਵਿਚ ਹੁਣ ਤੱਕ ਬਲਾਕ ਸੰਮਤੀ ਦੇ 16 ਨਤੀਜਿਆਂ ਵਿੱਚ 12 ਕਾਂਗਰਸ ਅਤੇ 4 ਅਕਾਲੀ ਦਲ ਜੇਤੂ।

ਫਾਜ਼ਿਲਕਾ ਜ਼ਿਲੇ ਚ ਵੀ 5 ਜ਼ੋਨਾਂ ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਐਲਾਨੇ ਗਏ ਹਨ ।