• Home
  • ਰਾਹੁਲ ਤੇ ਕੈਪਟਨ ਮੀਟਿੰਗ ਦਾ ਅਸਰ:- ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲੇਗਾ 6ਵਾਂ ਤਨਖਾਹ ਕਮਿਸ਼ਨ – ਪਰ 7ਵੇਂ ਤਨਖਾਹ ਕਮਿਸ਼ਨ ਲਈ ..!

ਰਾਹੁਲ ਤੇ ਕੈਪਟਨ ਮੀਟਿੰਗ ਦਾ ਅਸਰ:- ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲੇਗਾ 6ਵਾਂ ਤਨਖਾਹ ਕਮਿਸ਼ਨ – ਪਰ 7ਵੇਂ ਤਨਖਾਹ ਕਮਿਸ਼ਨ ਲਈ ..!

ਚੰਡੀਗੜ੍ਹ :- ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਚ ਪੰਜਾਬ ਸਰਕਾਰ ਦੀ ਸਮੀਖਿਆ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ 13 ਸੀਟਾਂ ਤੇ ਕਿਵੇਂ ਕਾਂਗਰਸ ਉਮੀਦਵਾਰਾਂ ਨੂੰ ਜਿੱਤ ਦਿਵਾਉਣੀ ਹੈ ,ਬਾਰੇ ਕੀਤੀ ਗਈ ਵਿਉਂਤਬੰਦੀ ਤੋਂ ਬਾਅਦ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਨੂੰ ਖੁਸ਼ ਕਰਨ ਜਾ ਰਹੀ ਹੈ ਅਤੇ ਮੁਲਾਜ਼ਮਾਂ  ਲਈ 6ਵਾ ਤਨਖਾਹ ਕਮਿਸ਼ਨ ਲਾਗੂ ਕਰਨ ਜਾ ਰਹੀ ਹੈ ਪਰ 7ਵੇ ਤਨਖਾਹ ਕਮਿਸ਼ਨ ਲਈ ਅਜੇ ਮੁਲਾਜ਼ਮਾਂ ਨੂੰ ਉਡੀਕ ਕਰਨੀ ਪੈ ਸਕਦੀ ਹੈ ।
ਮੀਟਿੰਗ ਤੋਂ ਬਾਅਦ ਪਿਛਲੇ ਲੰਬੇ ਸਮੇਂ ਤੋਂ ਚਿੱਟਾ ਹਾਥੀ ਬਣਿਆ ਪੰਜਾਬ ਦੇ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਬਣਾਇਆ ਗਿਆ ਕਮਿਸ਼ਨ ਹੁਣ ਐਕਟਿਵ ਹੋ ਗਿਆ ਹੈ ।
ਸੂਤਰਾਂ ਅਨੁਸਾਰ ਤਨਖ਼ਾਹ ਕਮਿਸ਼ਨ ਦੇ ਚੇਅਰਮੈਨ ਵੱਲੋਂ ਰਾਜ ਦੇ ਸਾਰੇ ਵਿਭਾਗਾਂ ਨੂੰ ਇੱਕ ਪ੍ਰੋਫਾਰਮਾ ਭੇਜਿਆ ਹੈ । ਜਿਸ ਵਿਚ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਭਤਿਆਂ ਤੋਂ ਇਲਾਵਾ ਪੈਨਸ਼ਨਾਂ ਚ ਸੋਧ ਬਾਰੇ ਲਿਖਿਆ ਹੈ । ਪਤਾ ਲੱਗਾ ਹੈ ਕਿ ਸਰਕਾਰ ਵੱਲੋਂ ਇੱਕ ਮਹੀਨੇ ਤੱਕ ਸਾਰੇ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ,ਵਿੱਤ ਕਮਿਸ਼ਨਰਾ ਨੂੰ ਪੂਰੀ ਸੋਧ ਉਪਰੰਤ  ਸਿਫ਼ਾਰਸ਼ਾਂ ਭੇਜਣ ਲਈ ਕਿਹਾ ਗਿਆ ਹੈ ।
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਸਰਕਾਰ ਨੂੰ ਫਰਵਰੀ ਦੇ ਅਖੀਰ ਤੱਕ ਕਮਿਸ਼ਨ ਆਪਣੀ ਰਿਪੋਰਟ  ਨੂੰ ਸੌਂਪ ਦੇਵੇਗਾ । ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 6 ਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਜਾ ਸਕਦਾ ਹੈ।
ਦੱਸਣਯੋਗ ਹੈ ਕਿ 2016 ਚ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ । ਜਦਕਿ ਕੇਂਦਰ ਸਰਕਾਰ ਵੱਲੋਂ ਆਪਣੇ ਕਰਮਚਾਰੀਆਂ ਲਈ  7ਵਾ ਤਨਖ਼ਾਹ ਕਮਿਸ਼ਨ ਵੀ ਲਾਗੂ ਕਰ ਦਿੱਤਾ ਗਿਆ ਹੈ । ਪਰ ਪੰਜਾਬ ਸਰਕਾਰ ਦੇ ਮੁਲਾਜ਼ਮ ਅਜੇ ਤੱਕ 5ਵੇ ਤਨਖਾਹ ਕਮਿਸ਼ਨ ਤੇ ਹੀ ਸਬਰ ਕਰ ਰਹੇ ਹਨ । ਅਰਥਸ਼ਾਸਤਰੀਆ ਅਨੁਸਾਰ ਕੇਂਦਰ ਸਰਕਾਰ ਵੱਲੋਂ ਤਨਖਾਹ ਕਮਿਸ਼ਨ ਲਾਗੂ ਕਰਨ ਤੋਂ ਬਾਅਦ ਸੂਬੇ ਦੀਆਂ ਸਰਕਾਰਾਂ ਨੇ ਵੀ ਆਪਣੇ ਮੁਲਾਜ਼ਮਾਂ ਲਈ ਉਹ ਹੀ ਤਨਖਾਹ ਕਮਿਸ਼ਨ ਲਾਗੂ ਕਰਨਾ ਹੁੰਦਾ ਹੈ ।