• Home
  • ਹਿਸਾਰ ‘ਚ ਵੱਡਾ ਹਾਦਸਾ-ਤੇਜ਼ ਰਫ਼ਤਾਰ ਕਾਰ ਨੇ ਮਜ਼ਦੂਰ ਦਰੜੇ, 5 ਮੌਤਾਂ ਤੇ 9 ਜ਼ਖ਼ਮੀ

ਹਿਸਾਰ ‘ਚ ਵੱਡਾ ਹਾਦਸਾ-ਤੇਜ਼ ਰਫ਼ਤਾਰ ਕਾਰ ਨੇ ਮਜ਼ਦੂਰ ਦਰੜੇ, 5 ਮੌਤਾਂ ਤੇ 9 ਜ਼ਖ਼ਮੀ

ਹਿਸਾਰ : ਹਰਿਆਣਾ ਦੇ ਹਿਸਾਰ 'ਚ ਬੀਤੀ ਰਾਤ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਥੇ ਦਿੱਲੀ-ਹਿਸਾਰ ਰੋਡ 'ਤੇ ਬਣ ਰਹੇ ਪੁਲ ਦਾ ਕੰਮ ਚੱਲ ਰਿਹਾ ਸੀ ਤੇ ਸ਼ਾਮ ਨੂੰ ਮਜ਼ਦੂਰ ਕੰਮ ਕਰ ਕੇ ਪੁਲ ਦੇ ਨੇੜੇ ਬਣੇ ਫੁਟਪਾਥ 'ਤੇ ਹੀ ਸੌਂ ਗਏ। ਕਰੀਬ ਅੱਧੀ ਰਾਤ ਇੱਕ ਤੇਜ਼ ਤਰਾਰ ਕਾਰ ਆਈ ਜਿਸ ਨੇ ਸੁੱਤੇ ਪਏ ਮਜ਼ਦੂਰਾਂ ਨੂੰ ਕੁਚਲ ਦਿੱਤਾ ਜਿਸ ਦੇ ਸਿੱਟੇ ਵਜੋਂ 5 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 9 ਮਜ਼ਦੂਰ ਜ਼ਖ਼ਮੀ ਹੋ ਗਏ। ਕਾਰ ਇੰਨੀ ਤੇਜ਼ ਸੀ ਕਿ ਉਹ ਪੁਲ ਦੀ ਗਰਿੱਲ ਤੋੜ ਕੇ ਹੇਠਾਂ ਜਾ ਡਿੱਗੀ ਤੇ ਕਾਰ ਡਰਾਇਵਰ ਵੀ ਬੁਰੀ ਤਰਾਂ ਜ਼ਖ਼ਮੀ ਹੋ ਗਿਆ।