• Home
  • ਹਰੀਕੇ ਹੈੱਡ ‘ਚੋਂ ਛੱਡਿਆ ਪਾਣੀ ਪਿੰਡਾਂ ‘ਚ ਪਹੁੰਚਿਆ, ਢਾਣੀਆਂ ਦਾ ਜ਼ਿਲੇ ਨਾਲੋਂ ਸੰਪਰਕ ਟੁੱਟਿਆ

ਹਰੀਕੇ ਹੈੱਡ ‘ਚੋਂ ਛੱਡਿਆ ਪਾਣੀ ਪਿੰਡਾਂ ‘ਚ ਪਹੁੰਚਿਆ, ਢਾਣੀਆਂ ਦਾ ਜ਼ਿਲੇ ਨਾਲੋਂ ਸੰਪਰਕ ਟੁੱਟਿਆ

ਜਲਾਲਾਬਾਦ, (ਖ਼ਬਰ ਵਾਲੇ ਬਿਊਰੋ): ਪਹਾੜੀ ਖੇਤਰਾਂ 'ਚ ਆ ਰਹੇ ਪਾਣੀ ਕਾਰਨ ਪੰਜਾਬ ਦੀਆਂ ਨਦੀਆਂ 'ਚ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਕਾਰਨ ਪ੍ਰਸ਼ਾਸਨ ਨੂੰ ਇਹ ਪਾਣੀ ਇਨਾਂ ਨਦੀਆਂ ਦੇ ਸਹਾਇਕ ਨਾਲਿਆਂ ਅਤੇ ਨਹਿਰਾਂ 'ਚ ਛੱਡਣਾ ਪੈ ਰਿਹਾ ਹੈ। ਭਾਰਤ-ਪਾਕਿਸਤਾਨ ਸਰਹੱਦ 'ਤੇ ਜਲਾਲਾਬਾਦ ਖੇਤਰ 'ਚ ਪੈਂਦੇ ਦਰਿਆ ਸਤਲੁਜ ਦੀਆਂ ਫਾਟਾਂ 'ਚ ਹਰੀਕੇ ਪੱਤਣ ਤੋਂ ਛੱਡਿਆ ਗਿਆ ਪਾਣੀ ਦੂਜੇ ਇਲਾਕਿਆਂ 'ਚ ਪਹੁੰਚ ਗਿਆ ਹੈ। ਇਸ ਕਾਰਨ ਢਾਣੀ ਨੱਥਾ ਸਿੰਘ ਅਤੇ ਹੋਰ ਹੋਰ ਢਾਣੀਆਂ ਦਾ ਰਸਤਾ ਬੰਦ ਹੋ ਗਿਆ। ਇਸ ਬਾਰੇ। ਕੇਸ਼ਵ ਗੋਇਲ ਐੱਸ. ਡੀ. ਐੱਮ. ਜਲਾਲਾਬਾਦ ਅਤੇ ਵਿਕਰਮ ਗੁੰਬਰ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਉਨਾਂ ਕਿਹਾ ਕਿ ਹੜਾਂ ਦੀ ਸੰਭਾਵਨਾ ਨੂੰ ਦੇਖਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ,। ਹਰ ਤਿਆਰੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਉਨਾਂ ਨਾਲ ਹੋਰ ਅਧਿਕਾਰੀ ਵੀ ਹਾਜ਼ਰ ਸਨ।