• Home
  • ਇਨੈਲੋ ਕਿਸੇ ਦੀ ਜਾਗੀਰ ਨਹੀਂ-ਪਾਰਟੀ ਵਰਕਰਾਂ ਦੀ ਹੈ : ਅਜੈ ਚੌਟਾਲਾ

ਇਨੈਲੋ ਕਿਸੇ ਦੀ ਜਾਗੀਰ ਨਹੀਂ-ਪਾਰਟੀ ਵਰਕਰਾਂ ਦੀ ਹੈ : ਅਜੈ ਚੌਟਾਲਾ

ਨਵੀਂ ਦਿੱਲੀ: ਪੰਜਾਬ ਦੀ ਅਕਾਲੀ ਦਲ ਤੇ ਹਰਿਆਣਾ ਦੀ ਇਨੈਲੋ 'ਚ ਪੁਰਾਣੀ ਸਾਂਝ ਹੈ ਤੇ ਦੋਹਾਂ ਵਿੱਚ ਕਲੇਸ਼ ਵੀ ਇਕੱਠਿਆਂ ਹੀ ਸ਼ੁਰੂ ਹੋਇਆ ਹੈ। ਅਕਾਲੀ ਦਲ ਵਾਂਗ ਇਨੈਲੋ ਵਿੱਚ ਵੀ ਇਹ ਕਲੇਸ਼ ਰੁਕਦਾ ਨਜ਼ਰ ਨਹੀਂ ਆ ਰਿਹਾ। ਹੁਣ ਜੇਲ 'ਚੋਂ ਪੈਰੋਲ 'ਤੇ ਬਾਹਰ ਆ ਕੇ ਅਜੈ ਚੌਟਾਲਾ ਨੇ ਹਮਲਾਵਰ ਰੁਖ ਧਾਰਨ ਕਰ ਲਿਆ ਹੈ। ਇਨੈਲੋ ਕਿਸੇ ਦੀ ਜਾਗੀਰ ਨਹੀਂ ਹੈ ਅਤੇ ਜਿੱਥੇ ਵਰਕਰ ਉਥੇ ਇਨੈਲੋ ਹੈ। ਇਨੈਲੋ ਵਰਕਰਾਂ ਨੂੰ ਕਾਂਗਰਸੀ ਦੱਸਣ ਵਾਲਿਆਂ ਨੂੰ ਕਾਂਗਰਸ ਮੁਬਾਰਕ। ਇਨੈਲੋ ਤਾਂ ਸਾਡੀ ਹੈ ਅਤੇ ਇਨੈਲੋ ਵਰਕਰ ਮੇਰੇ ਹੀਰੇ-ਜਵਾਹਰਾਤ ਹਨ। ਇਹ ਪ੍ਰਗਟਾਵਾ ਦੇ ਮੁੱਖ ਸਕੱਤਰ ਡਾ. ਅਜੈ ਸਿੰਘ ਚੌਟਾਲਾ ਨੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਉਹ ਹਰ ਜ਼ਿਲੇ ਵਿਚ ਜਾਣਗੇ, ਵਰਕਰਾਂ ਤੋਂ ਫੀਡਬੈਕ ਲੈਣਗੇ।। ਉਸ ਤੋਂ ਬਾਅਦ ਹੀ 17 ਨਵੰਬਰ ਨੂੰ ਜੀਂਦ ਵਿਚ ਸੰਘਰਸ਼ ਵਾਲੀ ਥਾਂ 'ਤੇ ਵਰਕਰਾਂ ਦੇ ਸੁਝਾਅ ਨਾਲ ਅੰਤਿਮ ਫੈਸਲਾ ਲੈਣਗੇ।।
ਚੌਟਾਲਾ ਨੇ ਕਿਹਾ ਕਿ ਉਹ ਇਨਸੋ ਦੇ ਸੰਸਥਾਪਕ ਹਨ ਤੇ ਉਸ ਨੂੰ ਕੋਈ ਭੰਗ ਨਹੀਂ ਕਰ ਸਕਦਾ। ਉਨਾਂ ਕਿਹਾ ਕਿ ਪਾਰਟੀ ਉਨਾਂ ਦੀ ਹੈ ਤੇ ਉਨਾਂ ਨੂੰ ਪਾਰਟੀ 'ਚੋਂ ਕੋਈ ਨਹੀਂ ਕੱਢ ਸਕਦਾ। ਚੌਟਾਲਾ ਨੇ ਸਪੱਸਟ ਕੀਤਾ ਕਿ ਅਗਰ ਕਿਸੇ ਨੂੰ ਤਕਲੀਫ ਹੈ ਤਾਂ ਉਹ ਹੋਰ ਕਿਤੇ ਜਾ ਸਕਦਾ ਹੈ।
ਅੱਜ ਚੌਟਾਲਾ ਨੇ ਕੁਝ ਥਾਵਾਂ 'ਤੇ ਵਰਕਰਾਂ ਦੇ ਵਿਚਾਰ ਵੀ ਜਾਣੇ ਤੇ ਕਿਹਾ ਕਿ ਫੈਸਲਾ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਕੀਤਾ ਜਾਵੇਗਾ।