• Home
  • ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਗੋਸ਼ਾ ਨੇ ਨੀਟੂ ਸ਼ਟਰਾਂ ਵਾਲੇ ਦਾ ਸਨਮਾਨ ਸੋਸ਼ਲ ਮੀਡੀਆ ਸਟਾਰ ਨੀਟੂ ਸ਼ਟਰਾਂ ਵਾਲੇ ਵਲੋਂ ਸਮਾਜ ਸੇਵਾ ਕਰਨ ਦਾ ਫੈਸਲਾ

ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਗੋਸ਼ਾ ਨੇ ਨੀਟੂ ਸ਼ਟਰਾਂ ਵਾਲੇ ਦਾ ਸਨਮਾਨ ਸੋਸ਼ਲ ਮੀਡੀਆ ਸਟਾਰ ਨੀਟੂ ਸ਼ਟਰਾਂ ਵਾਲੇ ਵਲੋਂ ਸਮਾਜ ਸੇਵਾ ਕਰਨ ਦਾ ਫੈਸਲਾ

ਲੁਧਿਆਣਾ: ਲੋਕ ਸਭਾ  ਚੋਣਾਂ ਲੜਨ ਤੋਂ ਬਾਅਦ ਮਸ਼ਹੂਰ ਹੋਏ ਨੀਟੂ ਸ਼ਟਰਾਂਵਾਲਾ ਵਲੋਂ ਸਮਾਜ ਸੇਵਾ ਸ਼ੁਰੂ ਕਰਨ ਅਤੇ ਲੋੜਵੰਦ ਲੋਕਾਂ ਲਈ ਅਵਾਜ਼ ਚੁੱਕਣ ਦਾ ਐਲਾਨ ਕੀਤਾ ਗਿਆ ਹੈ । ਨੀਟੂ ਸ਼ਟਰਾਂ ਵਾਲਾ ਨੇ ਲੁਧਿਆਣਾ ਦਾ ਦੌਰਾ ਕੀਤਾ ਜਿਥੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਉਨ੍ਹਾਂ ਨੂੰ ਸਨਮਾਨਤ ਕੀਤਾ । ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਹੈਅਤੇ ਹੁਣ ਉਹ ਲੋੜਵੰਦ ਵਿਅਕਤੀਆਂ ਲਈ ਆਪਣੀ ਆਵਾਜ਼ ਉਠਾਉਣਗੇ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸੁਣਦੇ ਹਨ। ਹਾਲ ਹੀ ਵਿਚ ਨੀਟੂ ਸ਼ਟਰਾਂ  ਵਾਲਾ ਨੇ ਸੰਗਰੂਰ ਦਾ ਦੌਰਾ ਵੀ ਕੀਤਾ ਜਿੱਥੇਫਤਹਿਵਰ ਦਾ ਦੋ ਸਾਲ ਦਾ ਬੱਚਾ ਬੋਰਵੈਲ ਵਿਚ ਫੱਸ ਗਿਆ ਸੀ । ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਨੀਟੂ ਸ਼ਟਰਾਂ ਵਾਲਾ ਆਪਣੀ ਇਮਾਨਦਾਰੀ ਅਤੇ ਨਿਮਰਤਾ ਲਈ ਪ੍ਰਸਿੱਧ ਹੈ ਅਤੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਗਿਆ  । ਉਨ੍ਹਾਂ ਵਲੋਂ ਨੀਟੂ ਨੂੰ ਸਨਮਾਨਿਤ ਕੀਤਾ ਗਿਆ ਹੈ ਕਿਉਂਕਿ ਨੀਟੂ ਸ਼ਟਰਾਂ ਵਾਲੇ ਨੇ ਲੋੜਵੰਦ ਲੋਕਾਂ ਲਈ ਆਪਣੀ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਦਾ ਸੁਨੇਹਾ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਹੈ । ਗੁਰਦੀਪ ਗੋਸ਼ਾ ਨੇ ਕਿਹਾ ਕਿ ਉਹ ਲੋਕਾਂ ਲਈ ਸਮਾਜਿਕ ਕਾਰਜਾਂ ਵਿਚ ਨੀਟੂ ਸ਼ਟਰਾਂ ਵਾਲੇ ਦਾ ਸਮਰਥਨ ਕਰਨਗੇ । ਇਸ ਮੌਕੇ ਮਨਿੰਦਰ ਸਿੰਘ ਲਾਡੀ , ਪਰਮਿੰਦਰ  ਸਿੰਘ ਅਤੇ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ ।