• Home
  • ‘ਜਾਹ ਤੂੰ ਮੇਰੇ ਬਜਟ ‘ਚ ਨਹੀਂ’

‘ਜਾਹ ਤੂੰ ਮੇਰੇ ਬਜਟ ‘ਚ ਨਹੀਂ’

ਚੰਡੀਗੜ, (ਖ਼ਬਰ ਵਾਲੇ ਬਿਊਰੋ):।'ਮੇਰੀ ਉਡਦੀ ਦੇਖ ਫੁਲਕਾਰੀ' 'ਤੈਨੂੰ ਯਾਦ ਕਰਾਂ ਧੁਰ ਅੰਦਰ ਤੋਂ' ਆਦਿ ਗੀਤਾਂ ਨਾਲ ਮਸ਼ਹੂਰ ਹੋਣ ਵਾਲੀ ਕੌਰ ਬੀ ਅੱਜਕਲ ਯੂ ਟਿਊਬ 'ਤੇ ਛਾਈ ਹੋਈ ਹੈ। ਉਸ ਦਾ ਨਵਾਂ ਗੀਤ 'ਬਜਟ' 9 ਸਤੰਬਰ ਨੂੰ ਰੀਲੀਜ਼ ਹੋਇਆ ਹੈ ਜਿਸ ਨੂੰ ਅਨੇਕਾਂ ਸ਼ਰੋਤੇ ਸੁਣ-ਦੇਖ ਰਹੇ ਹਨ। ਇਸ ਗੀਤ 'ਚ ਗਾਇਕਾ ਜਿਥੇ ਡਾਂਸ ਦੇ ਤਰਾਂ-ਤਰਾਂ ਦੇ ਪੋਜ਼ ਦਿੰਦੀ ਨਜ਼ਰ ਆਉਂਦੀ ਹੈ ਉਥੇ ਹੀ ਉਹ ਆਪਣੇ ਗੀਤ ਰਾਹੀਂ ਮੁੰਡੇ ਨੂੰ ਤਾਹਨੇ ਵੀ ਮਾਰ ਰਹੀ ਕਿ ਤੂੰ ਮੇਰੇ ਬਜਟ 'ਚ ਨਹੀਂ। ਕੌਰ ਬੀ ਦੇ ਇਸ ਗੀਤ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।