• Home
  • ਮਾਨਸਾ ਪੁਲਿਸ ਦੀ ਵੱਡੀ ਪ੍ਰਾਪਤੀ :12,80,600 ਨਸ਼ੀਲੀਆਂ ਗੋਲੀਆਂ ਸਣੇ 5 ਗ੍ਰਿਫ਼ਤਾਰ:- ਪੜ੍ਹੋ ਪੂਰਾ ਖੁਲਾਸਾ

ਮਾਨਸਾ ਪੁਲਿਸ ਦੀ ਵੱਡੀ ਪ੍ਰਾਪਤੀ :12,80,600 ਨਸ਼ੀਲੀਆਂ ਗੋਲੀਆਂ ਸਣੇ 5 ਗ੍ਰਿਫ਼ਤਾਰ:- ਪੜ੍ਹੋ ਪੂਰਾ ਖੁਲਾਸਾ

ਮਾਨਸਾ, 29 ਮਾਰਚ : ਸਮਾਜ ਨੂੰ ਨਸ਼ਾ ਮੁਕਤ ਅਤੇ ਡਰੱਗ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਅਤੇ ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵੱਲੋਂ 12,80,600 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਕੀਤੀ ਗਈ ਹੈ। ਇਸ ਸਬੰਧੀ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਸ਼੍ਰੀ ਐਮ.ਐਫ. ਫਾਰੂਕੀ ਨੇ ਕਿਹਾ ਕਿ ਐਸ.ਐਸ.ਪੀ. ਮਾਨਸਾ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਦੀ ਨਿਗਰਾਨੀ ਹੇਠ ਇਨ੍ਹਾਂ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਕਰਕੇ ਫੜੇ ਗਏ ਵਿਅਕਤੀਆਂ ਵਿਰੁੱਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਰਦੂਲਗੜ੍ਹ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾ ਕਿਹਾ ਕਿ ਨਸ਼ੇ ਦੇ ਸਮੱਗਲਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।
    ਆਈ.ਜੀ. ਸ਼੍ਰੀ ਐਮ.ਐਫ਼ ਫਾਰੂਕੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਧੂ ਸਿੰਘ ਵਾਸੀ ਸਰਦੂਲਗੜ੍ਹ, ਰੂਬੀ ਸਿੰਘ, ਨਿਰਭੈ ਸਿੰਘ ਵਾਸੀ ਰੋੜੀ ਹਾਲ ਢਾਣੀ ਭੂੰਦੜ ਅਤੇ ਅਮਿਤ ਚਾਵਲਾ ਵਾਸੀ ਦਿੱਲੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਮੌਕੇ 'ਤੇ ਹੀ 3,54,000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਅਧਾਰ 'ਤੇ ਵੇਦ ਪ੍ਰਕਾਸ਼ ਵਾਸੀ ਨਵੀਂ ਦਿੱਲੀ ਪਾਸੋਂ 9,26,600 ਗੋਲੀਆਂ ਦੀ ਹੋਰ ਬਰਾਮਦਗੀ ਕੀਤੀ ਗਈ।  
    ਬਰਾਮਦ ਕੀਤੀਆਂ ਨਸ਼ੀਲੀਆਂ ਗੋਲੀਆਂ ਵਿੱਚ 6,25,000 ਗੋਲੀਆਂ ਮਾਰਕਾ ਕੈਰੀਸੋਮਾ, 1,50,000 ਗੋਲੀਆਂ ਮਾਰਕਾ ਟਰਾਮਾਡੋਲ, 1,00,500 ਗੋਲੀਆਂ ਮਾਰਕਾ ਅਲਪ੍ਰਾਜੋਲਮ, 41, 100 ਗੋਲੀਆਂ ਮਾਰਕਾ ਨੀਟਰਾਵੈਟ ਅਤੇ 10,000 ਨਸ਼ੀਲੀਆਂ ਗੋਲੀਆਂ ਮਾਰਕਾ ਨੀਟਲੋਜ਼ਮ ਸ਼ਾਮਿਲ ਸਨ।
    ਨਸ਼ੀਲੀਆਂ ਗੋਲੀਆਂ ਦੀ ਇਸ ਵੱਡੀ ਖੇਪ ਨੂੰ ਬਰਾਮਦ ਕਰਨ ਵਾਲੀ ਟੀਮ ਦੀ ਹੌਂਸਲਾ ਅਫ਼ਜਾਈ ਕਰਦਿਆਂ ਆਈ.ਜੀ. ਸ਼੍ਰੀ ਫਾਰੂਕੀ ਵੱਲੋਂ ਉਨ੍ਹਾਂ ਨੂੰ 10000/- ਦੀ ਨਗਦ ਰਾਸ਼ੀ ਨਾਲ ਸਨਮਾਨਿਆ ਅਤੇ ਸਾਰੀ ਪੁਲਿਸ ਟੀਮ ਨੂੰ ਪ੍ਰਸ਼ੰਸਾ ਪੱਤਰ ਦੀ ਵੰਡ ਕੀਤੀ ਗਈ। ਸ਼੍ਰੀ ਫਾਰੂਕੀ ਨੇ ਕਿਹਾ ਕਿ ਨਸ਼ੇ ਦੇ ਸਮੱਗਲਰਾਂ ਨੂੰ ਠੱਲ ਪਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਅਜਿਹੇ ਸਮੱਗਲਰਾਂ ਨੂੰ ਕਾਬੂ ਕਰਨ ਲਈ ਪੁਲਿਸ ਹਰ ਵਕਤ ਮੁਸਤੈਦ ਹੈ। ੂ
    ਇਸ ਮੌਕੇ ਐਸ.ਪੀ.ਸ਼੍ਰੀ ਗੁਰਦੀਪ ਸਿੰਘ ਸੋਹੀ, ਡੀ.ਐਸ.ਪੀ. ਬਠਿੰਡਾ ਸ਼੍ਰੀ ਜਸਪਾਲ ਸਿੰਘ, ਡੀ.ਐਸ.ਪੀ. ਸਰਦੂਲਗੜ੍ਹ ਸ਼੍ਰੀ ਸੰਜੀਵ ਗੋਇਲ ਅਤੇ ਏ.ਐਸ.ਪੀ. ਸ਼੍ਰੀ ਅੰਕੁਰ ਗੁਪਤਾ ਮੌਜੂਦ ਸਨ।