• Home
  • ਸਬਰੀਮਾਲਾ ਮੰਦਿਰ ਮਾਮਲਾ : ਮਹਿਲਾ ਨੂੰ ਦਾਖ਼ਲ ਨਾ ਹੋਣ ਦੇਣ ‘ਤੇ ਸ਼ਰਧਾਲੂ ਭੜਕੇ

ਸਬਰੀਮਾਲਾ ਮੰਦਿਰ ਮਾਮਲਾ : ਮਹਿਲਾ ਨੂੰ ਦਾਖ਼ਲ ਨਾ ਹੋਣ ਦੇਣ ‘ਤੇ ਸ਼ਰਧਾਲੂ ਭੜਕੇ

ਕੇਰਲਾ : ਸੁਪਰੀਮ ਕੋਰਟ ਵਲੋਂ ਸਬਰੀਮਾਲਾ ਮੰਦਿਰ ਬਾਰੇ ਫੈਸਲਾ ਆਉਣ ਤੋਂ ਬਾਅਦ ਇਥੇ ਕਾਫ਼ੀ ਤਣਾਅ ਦੇਖਿਆ ਜਾ ਸਕਦਾ ਹੈ। ਸਰਕਾਰ ਨੇ ਕਰੀਬ 2700 ਪੁਲਿਸ ਮੁਲਾਜ਼ਮ ਸੁਰੱਖਿਆ ਲਈ ਲਾਏ ਹੋਏ ਹਨ।
ਅੱਜ ਮਾਸਿਕ ਪੂਜਾ ਲਈ ਜਿਵੇਂ ਹੀ ਮੰਦਿਰ ਖੁਲਿਆ ਤਾਂ ਇੱਕ ਔਰਤ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੰਦਿਰ ਦੇ ਪ੍ਰਬੰਧਕਾਂ ਨੇ ਉਸ ਨੂੰ ਰੋਕ ਲਿਆ। ਉਸ ਨੇ ਆਪਣੀ ਉਮਰ 52 ਸਾਲ ਦੱਸੀ ਪਰ ਪ੍ਰਬੰਧਕਾਂ ਨੇ ਉਸ ਦਾ ਵਿਸ਼ਵਾਸ ਨਾ ਕੀਤਾ ਤੇ ਉਸ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਇਸ 'ਤੇ ਆਮ ਸ਼ਰਧਾਲੂ ਹਿੰਦੂ ਸੰਗਠਨਾਂ ਅਤੇ ਪ੍ਰਬੰਧਕਾਂ ਦੀ ਦਾਦਾਗਿਰੀ ਵਿਰੁਧ ਭੜਕ ਗਏ ਤੇ ਨਾਹਰੇਬਾਜ਼ੀ ਕਰਨ ਲੱਗੇ।
ਇਸ ਧੱਕਾ ਮੁੱਕੀ 'ਚ ਕੁਝ ਲੋਕ ਜ਼ਖਮੀ ਹੋ ਗਏ ਜਿਨਾ ਵਿਚ ਇੱਕ ਮੀਡੀਆ ਕਰਮੀ ਵੀ ਸ਼ਾਮਲ ਹੈ। ਹਾਲਾਤ ਨੂੰ ਦੇਖਦੇ ਹੋਏ ਪੁਲਿਸ ਨੇ ਮੰਦਿਰ ਦੇ ਆਲੇ ਦੁਆਲੇ ਧਾਰਾ 144 ਲਗਾ ਦਿੱਤੀ ਤੇ ਪੁਲਿਸ ਦੇ ਜਵਾਨਾਂ ਦੀ ਗਿਣਤੀ ਵਧਾ ਕੇ 5000 ਕਰ ਦਿੱਤੀ।