• Home
  • 11ਵੀਂ ਜੂਨੀਅਰ ਪੰਜਾਬ ਸਟੇਟ ਨੈੱਟਬਾਲ ਚੈਂਪੀਅਨਸ਼ਿਪ:-ਲੜਕਿਆਂ ਵਿੱਚ ਬਰਨਾਲਾ, ਤਰਨਤਾਰਨ ਅਤੇ ਲੁਧਿਆਣਾ/ਪਟਿਆਲਾ ਅਤੇ ਲੜਕੀਆਂ ਦੇ ਵਰਗ ਵਿੱਚ ਫਰੀਦਕੋਟ, ਬਰਨਾਲਾ ਅਤੇ ਮੋਹਾਲੀ/ਫਾਜ਼ਿਲਕਾ ਰਹੇ ਜੇਤੂ

11ਵੀਂ ਜੂਨੀਅਰ ਪੰਜਾਬ ਸਟੇਟ ਨੈੱਟਬਾਲ ਚੈਂਪੀਅਨਸ਼ਿਪ:-ਲੜਕਿਆਂ ਵਿੱਚ ਬਰਨਾਲਾ, ਤਰਨਤਾਰਨ ਅਤੇ ਲੁਧਿਆਣਾ/ਪਟਿਆਲਾ ਅਤੇ ਲੜਕੀਆਂ ਦੇ ਵਰਗ ਵਿੱਚ ਫਰੀਦਕੋਟ, ਬਰਨਾਲਾ ਅਤੇ ਮੋਹਾਲੀ/ਫਾਜ਼ਿਲਕਾ ਰਹੇ ਜੇਤੂ

ਰਾਏਕੋਟ,  ( ਖ਼ਬਰ ਵਾਲੇ ਬਿਊਰੋ )- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਪਿੰਡ ਭੈਣੀ ਬੜਿੰਗਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਬਣੇ ਜ਼ਿਲ•ਾ ਨੈੱਟਬਾਲ ਵਿੰਗ ਵੱਲੋਂ 11ਵੀਂ ਜੂਨੀਅਰ ਪੰਜਾਬ ਸਟੇਟ ਨੈੱਟਬਾਲ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸੂਬੇ ਭਰ ਦੇ 16 ਜ਼ਿਲਿ•ਆਂ ਬਰਨਾਲਾ, ਫਾਜਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ, ਪਟਿਆਲਾ, ਮੋਹਾਲੀ, ਫਤਹਿਗੜ ਸਾਹਿਬ, ਲੁਧਿਆਣਾ, ਗੁਰਦਾਸਪੁਰ, ਸੰਗਰੂਰ, ਤਰਨਤਾਰਨ, ਅੰਮ੍ਰਿਤਸਰ, ਜਲੰਧਰ ਅਤੇ ਹੁਸ਼ਿਆਰਪੁਰ ਤੋਂ ਲੜਕੇ/ਲੜਕੀਆਂ ਦੀਆਂ 32 ਟੀਮਾਂ ਨੇ ਭਾਗ ਲਿਆ।ਜਿਸ ਦੌਰਾਨ ਲੜਕੇ ਵਰਗ ਵਿਚੋਂ ਪਹਿਲਾ ਥਾਂ ਬਰਨਾਲਾ, ਦੂਜਾ ਥਾਂ ਤਰਨਤਾਰਨ ਅਤੇ ਤੀਜਾ ਥਾਂ ਲੁਧਿਆਣਾ/ਪਟਿਆਲਾ ਨੇ ਹਾਸਿਲ ਕੀਤਾ।ਜਦੋਂਕਿ ਲੜਕੀਆਂ ਵਰਗ ਵਿੱਚੋਂ ਪਹਿਲਾ ਥਾਂ ਫਰੀਦਕੋਟ, ਦੂਜਾ ਥਾਂ ਬਰਨਾਲਾ ਅਤੇ ਤੀਜਾ ਥਾਂ ਮੋਹਾਲੀ/ਫਾਜ਼ਿਲਕਾ ਨੇ ਹਾਸਿਲ ਕੀਤਾ।


ਜੇਤੂ ਟੀਮਾਂ ਨੂੰ ਇਨਾਮ ਦੇਣ ਦੀ ਰਸਮ ਨੈੱਟਬਾਲ ਪਰਮੋਸ਼ਨ ਐਸੋਸੀਏਸ਼ਨ (ਰਜਿਸਟਰਡ) ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਕਰਨ ਅਵਤਾਰ ਕਪਿਲ ਨੇ ਕੀਤੀ।ਜਿੰਨਾਂ ਦਾ ਸਵਾਗਤ ਸਾਬਕਾ ਡਿਪਟੀ ਡਾਇਰੈਕਟਰ (ਸਕੂਲੀ ਖੇਡਾਂ) ਤੇ ਸਕੂਲ ਗੇਮਜ ਫੈਡਰੇਸ਼ਨ ਆਫ ਇੰਡੀਆ ਦਾ ਵਾਈਸ ਪ੍ਰਧਾਨ ਸਰਬਜੀਤ ਸਿੰਘ ਤੂਰ, ਐੱਸ. ਪੀ. (ਹੈ.ਕ.) ਖੰਨਾ ਬਲਵਿੰਦਰ ਸਿੰਘ ਭਿੱਖੀ, ਨੈੱਟਬਾਲ ਕੋਚ ਮਨਜੀਤ ਸਿੰਘ ਧਨੌਲਾ, ਨੈੱਟਬਾਲ ਕੋਚ ਸੁਰਜੀਤ ਸਿੰਘ ਭੈਣੀ ਬੜਿੰਗਾਂ, ਨੈੱਟਬਾਲ ਕੋਚ ਰਛਪਾਲ ਸਿੰਘ ਲੁਧਿਆਣਾ, ਨੈੱਟਬਾਲ ਕੋਚ ਬਲਰਾਜ ਸਿੰਘ ਬਠਿੰਡਾ ਤੋਂ ਇਲਾਵਾ ਪਿੰਡ ਭੈਣੀ ਬੜਿੰਗਾਂ ਦੇ ਸਮੂਹ ਪੰਚਾਇਤ ਮੈਂਬਰਾਂ ਨੇ ਕੀਤਾ।