• Home
  • ਉਡੀਕਾਂ ਵਿਚ ਦਿਨ ਲੰਘ ਗਿਆ.! ਪਰ ਬੀਬੀ ਭੱਠਲ ਦੇ ਦਰਸ਼ਨ ਨਾ ਹੋਏ..

ਉਡੀਕਾਂ ਵਿਚ ਦਿਨ ਲੰਘ ਗਿਆ.! ਪਰ ਬੀਬੀ ਭੱਠਲ ਦੇ ਦਰਸ਼ਨ ਨਾ ਹੋਏ..

ਚੰਡੀਗੜ, (ਖ਼ਬਰ ਵਾਲੇ ਬਿਊਰੋ):। ਰਾਜਿੰਦਰ ਕੌਰ ਭੱਠਲ ਦਾ ਅੱਜ ਸਾਰਾ ਦਿਨ ਹੀ ਸਕੱਤਰੇਤ ਵਿਖੇ ਕਰਮਚਾਰੀ ਇੰਤਜ਼ਾਰ ਕਰਦੇ ਰਹੇ ਪਰ ਰਾਜਿੰਦਰ ਕੌਰ ਭੱਠਲ ਦਫ਼ਤਰ ਵਿੱਚ ਹੀ ਨਹੀਂ ਆਏ। ਰਾਜਿੰਦਰ ਕੌਰ ਭੱਠਲ ਦਾ ਦਫ਼ਤਰ ਵਿੱਚ ਨਹੀਂ ਆਉਣ ਦਾ ਕੋਈ ਹੋਰ ਨਹੀਂ ਸਗੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਕਾਰਨ ਹਨ। ਰਾਜਿੰਦਰ ਕੌਰ ਭੱਠਲ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਆਪਣੇ ਨਵੇਂ ਦਫ਼ਤਰ ਵਿੱਚ ਬੈਠਣਾ ਚਾਹੁੰਦੀ ਹੈ ਪਰ ਵਾਅਦਾ ਕਰਨ ਤੋਂ ਬਾਅਦ ਵੀ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਲਈ ਸਮਾਂ ਨਹੀਂ ਕੱਢ ਪਾਏ। ਜਿਸ ਦੇ ਚਲਦੇ ਰਾਜਿੰਦਰ ਕੌਰ ਭੱਠਲ ਵੀ ਦਫ਼ਤਰ ਵਿੱਚ ਨਹੀਂ ਆਏ।
ਰਾਜਿੰਦਰ ਕੌਰ ਭੱਠਲ ਨੇ ਸਵੇਰੇ 10 ਵਜੇ ਹੀ ਆਪਣੇ ਦਫ਼ਤਰ ਦੇ ਕਰਮਚਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਸੀ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਉਨ•ਾਂ ਨੂੰ ਦਫ਼ਤਰ ਵਿੱਚ ਬਿਠਾਉਣ ਲਈ 11:30 'ਤੇ ਆਉਣਗੇ ਇਸ ਲਈ ਸਾਰੀ ਤਿਆਰੀਆਂ ਕਰ ਲਈਆਂ ਜਾਣ। ਭੱਠਲ ਦੇ ਆਦੇਸ਼ 'ਤੇ ਦਫ਼ਤਰ ਵੀ ਪੂਰੀ ਤਰਾਂ ਸਜ ਗਿਆ ਅਤੇ ਤਿਆਰੀਆਂ ਵੀ ਮੁਕੰਮਲ ਕਰਦੇ ਹੋਏ ਮਿਠਾਈ ਦਾ ਵੀ ਇੰਤਜ਼ਾਮ ਕਰ ਲਿਆ ਗਿਆ। ਜਿਵੇਂ ਹੀ 11:30 ਹੋਏ ਤਾਂ ਕਰਮਚਾਰੀ ਵੀ ਤਿਆਰ ਹੋ ਗਏ ਕਿ ਕਿਸੇ ਵੀ ਸਮੇਂ ਰਾਜਿੰਦਰ ਕੌਰ ਭੱਠਲ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਆ ਸਕਦੇ ਹਨ ਪਰ ਜਿਵੇ ਜਿਵੇ ਸਮਾਂ ਬੀਤਦਾ ਗਿਆ, ਕਰਮਚਾਰੀ ਵੀ ਢਿੱਲੇ ਪੈ ਕੇ ਆਪਣੀਆਂ ਕੁਰਸੀਆਂ 'ਤੇ ਬੈਠ ਗਏ।। ਰਾਜਿੰਦਰ ਕੌਰ ਭੱਠਲ ਦੇ ਆਉਣ ਦਾ ਇੰਤਜ਼ਾਰ 3 ਵਜੇ ਤੱਕ ਕੀਤਾ ਗਿਆ। ਉਸ ਤੋਂ ਬਾਅਦ ਜਾਣਕਾਰੀ ਮਿਲੀ ਕਿ ਮੁੱਖ ਮੰਤਰੀ ਬਿਜ਼ੀ ਹੋਣ ਦੇ ਕਾਰਨ ਅੱਜ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਗਿਆ ਹੈ ਅਤੇ ਕਲ ਜਾਂ ਫਿਰ ਪਰਸੋਂ ਦਫ਼ਤਰ ਵਿੱਚ ਬੈਠਣ ਦਾ ਪ੍ਰੋਗਰਾਮ ਬਣਾਇਆ ਜਾਏਗਾ।