• Home
  • ਵਿਜੀਲੈਂਸ ਨੇ ਤਿੰਨ ਵੱਖ-ਵੱਖ ਰਿਸ਼ਵਤ ਦੇ ਕੇਸਾਂ ਵਿਚ ਏ.ਐਸ.ਆਈ, ਪਟਵਾਰੀ ਦੇ ਏਜੰਟ ਅਤੇ ਡਾਟਾ ਐਂਟਰੀ ਓਪਰੇਟਰ ਨੂੰ ਰੰਗੇ ਹੱਥੀਂ ਦਬੋਚਿਆ-ਮਾਲ ਪਟਵਾਰੀ ਖਿਲਾਫ਼ ਵੀ ਰਿਸ਼ਵਤਖੋਰੀ ਦਾ ਪਰਚਾ ਦਰਜ

ਵਿਜੀਲੈਂਸ ਨੇ ਤਿੰਨ ਵੱਖ-ਵੱਖ ਰਿਸ਼ਵਤ ਦੇ ਕੇਸਾਂ ਵਿਚ ਏ.ਐਸ.ਆਈ, ਪਟਵਾਰੀ ਦੇ ਏਜੰਟ ਅਤੇ ਡਾਟਾ ਐਂਟਰੀ ਓਪਰੇਟਰ ਨੂੰ ਰੰਗੇ ਹੱਥੀਂ ਦਬੋਚਿਆ-ਮਾਲ ਪਟਵਾਰੀ ਖਿਲਾਫ਼ ਵੀ ਰਿਸ਼ਵਤਖੋਰੀ ਦਾ ਪਰਚਾ ਦਰਜ

ਚੰਡੀਗੜ੍ਹ, 6 ਮਾਰਚ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਰਿਸ਼ਵਤ ਤਿੰਨ ਵੱਖ-ਵੱਖ ਕੇਸਾਂ ਵਿਚ ਸ਼ਹਿਰੀ ਥਾਣਾ, ਰੂਪਨਗਰ ਵਿਖੇ ਤਾਇਨਾਤ ਏ.ਐਸ.ਆਈ. ਇੰਦਰ ਪਾਲ ਸਿੰਘ, ਮਾਲ ਹਲਕਾ ਰਾਣੀ ਵਲ੍ਹਾ ਜਿਲਾ ਤਰਨਤਾਰਨ ਇਖੇ ਤਾਇਨਾਤ ਪਟਵਾਰੀ ਦੇ ਏਜੰਟ ਸਤਨਾਮ ਸਿੰਘઠਅਤੇ ਤਹਿਸੀਲਦਾਰ ਦੇ ਦਫਤਰ, ਮੋਗਾ ਵਿਖੇ ਤਾਇਨਾਤ ਡਾਟਾ ਐਂਟਰੀਓਪਰੇਟਰ ਸ਼ਮਸ਼ੇਰ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

          ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਨੂੰ ਸ਼ਿਕਾਇਤਕਰਤਾ ਸੁੱਚਾ ਸਿੰਘ ਵਾਸੀ ਪਿੰਡ ਕਠਿਆਣਾ, ਜਿਲਾਹਮੀਰਪੁਰ (ਹਿਮਾਚਲ ਪ੍ਰਦੇਸ਼) ਦੀ ਸ਼ਿਕਾਇਤ 'ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਦੇ ਭਰਾ ਵਲੋ ਦਰਜਕਰਵਾਈ ਸ਼ਿਕਾਇਤ ਨੂੰ ਵਾਪਸ ਲੈਣ ਅਤੇ ਉਸ ਵਿਰੁੱਧ ਕਾਰਵਾਈ ਨਾ ਕਰਨ ਬਦਲੇ ਏ.ਐਸ.ਆਈ ਵਲੋਂ 10,000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 9,000 ਰੁਪਏ ਵਿਚਤੈਅ ਹੋਇਆ ਹੈ ਅਤੇ ਉਸ ਵਲੋਂ ਪਹਿਲੀ ਕਿਸ਼ਤ ਵਜੋ 3,000 ਰੁਪਏ ਅਦਾ ਕੀਤੇ ਜਾ ਚੁੱਕੇ ਹੈ।

          ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਏ.ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਦੂਜੀ ਕਿਸ਼ਤ ਦੇ 6,000 ਰੁਪਏ ਰਿਸ਼ਵਤ ਵਜੋਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ।

          ਇਸ ਹੋਰ ਰਿਸ਼ਵਤ ਦੇ ਕੇਸ ਵਿਚ ਮਾਲ ਹਲਕਾ ਰਾਣੀ ਵਲ੍ਹਾ, ਜਿਲਾ ਤਰਨ ਤਾਰਨ ਵਿਖੇ ਤਾਇਨਾਤ ਪਟਵਾਰੀ ਕਮਲਦੀਪ ਸਿੰਘ ਦੇ ਨਾਲ ਤਾਇਨਾਤ ਪ੍ਰਾਇਵੇਟਵਿਅਕਤੀ ਸਤਨਾਮ ਸਿੰਘ ਨੂੰ ਸ਼ਿਕਾਇਤਕਰਤਾ ਜਗਦੀਪ ਸਿੰਘ ਵਾਸੀ ਪਿੰਡ ਮੁੰਡਾਪਿੰਡ, ਜਿਲਾ ਤਰਨਤਾਰਨ ਦੀ ਸ਼ਿਕਾਇਤ 'ਤੇ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂਗ੍ਰਿਫਤਾਰ ਕੀਤਾ ਗਿਆ ਹੈ। ਇਸ ਕੇਸ ਵਿਚ ਪਟਵਾਰੀ ਖਿਲਾਫ਼ ਵੀ ਰਿਸ਼ਵਤਖੋਰੀ ਦਾ ਪਰਚਾ ਦਰਜ ਕਰ ਲਿਆ ਹੈ।

          ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਦੇ ਦਾਦਾ ਵਲੋਂ ਕੀਤੀ ਗਈ ਵਸੀਅਤ ਦਾ ਇੰਦਕਾਲ ਦਰਜ ਕਰਨ ਬਦਲੇ8,000 ਰੁਪਏ ਦੀ ਮੰਗ ਕੀਤੀ ਗਈ ਅਤੇ ਉਸ ਵਲੋਂ 3,000 ਰੁਪਏ ਪਹਿਲੀ ਕਿਸ਼ਤ ਵਜੋ ਅਦਾ ਕੀਤੇ ਜਾ ਚੁੱਕੇ ਹਨ।

          ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਸਤਨਾਮ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਦੂਜੀ ਕਿਸ਼ਤ ਦੇ 4,000 ਰੁਪਏ ਦੀ ਰਿਸ਼ਵਤਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ।

             ਇਸ ਹੋਰ ਰਿਸ਼ਵਤ ਦੇ ਕੇਸ ਵਿਚ ਜਿਲਾ ਮੋਗਾ ਵਿਖੇ ਤਹਿਸੀਲਦਾਰ ਦਫਤਰ ਵਿਖੇ ਤਾਇਨਾਤ ਡਾਟਾ ਐਂਟਰੀ ਓਪਰੇਟਰ ਸ਼ਮਸ਼ੇਰ ਸਿੰਘ ਨੂੰ ਸ਼ਿਕਾਇਤਕਰਤਾ ਸੁਖਚੇਨਸਿੰਘ ਵਾਸੀ ਪਿੰਡ ਖੰਡੋਰੀ ਅਰਾਈਆਂ, ਜਿਲਾ ਮੋਗਾ ਦੀ ਸ਼ਿਕਾਇਤ 'ਤੇ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ।

          ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਵਲੋ ਖਰੀਦ ਕੀਤੀ ਜਮੀਨ ਦਾ ਵਸੀਕਾ ਰਜਿਸਟਰਡ ਕਰਨ ਬਦਲੇ ਉਕਤਓਪਰੇਟਰ ਵਲੋਂ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਅਤੇ ਉਸ ਵਲੋਂ 25,000 ਰੁਪਏ ਰਿਸ਼ਵਤ ਵਜੋ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਹਨ।

          ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਡਾਟਾ ਐਂਟਰੀ ਓਪਰੇਟਰ ਨੂੰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਦੂਜੀ ਕਿਸ਼ਤ ਦੇ 8,000 ਰੁਪਏਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ।

 ਬੁਲਾਰੇ ਨੇ ਦੱਸਿਆ ਕਿ ਉਕਤ ਚਾਰੇ ਦੋਸ਼ੀਆਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਿਆਂ, ਐਸ.ਏ.ਐਸ.ਨਗਰ,ਅੰਮ੍ਰਿਤਸਰ ਅਤੇ ਫਿਰੋਜਪੁਰ ਵਿਚ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।