• Home
  • ਆਪਣੇ ਸਕੱਤਰ ਦਾ ਤਬਾਦਲਾ ਕਰਵਾਉਂਦੇ ਮੰਤਰੀ ਦਾ ਆਪਣਾ ਹੀ ਤਬਾਦਲਾ ਹੋ ਗਿਆ ! ਪੜ੍ਹੋ ਕੀ ਹੈ ਕਹਾਣੀ..?

ਆਪਣੇ ਸਕੱਤਰ ਦਾ ਤਬਾਦਲਾ ਕਰਵਾਉਂਦੇ ਮੰਤਰੀ ਦਾ ਆਪਣਾ ਹੀ ਤਬਾਦਲਾ ਹੋ ਗਿਆ ! ਪੜ੍ਹੋ ਕੀ ਹੈ ਕਹਾਣੀ..?

ਚੰਡੀਗੜ੍ਹ :- ਬੀਤੇ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਮੰਤਰੀਆਂ ਦੇ ਵਿਭਾਗਾਂ ਚ ਕੀਤੇ ਫੇਰ ਬਦਲ ਦੇ ਚੱਲਦਿਆਂ ਸਿੱਖਿਆ ਵਿਭਾਗ ਮੰਤਰੀ ਓਪੀ ਸੋਨੀ ਦੇ ਵਿਭਾਗ ਦਾ ਤਬਾਦਲਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਪਿਛਲੇ ਹਫ਼ਤੇ ਵਿਭਾਗ ਚ ਅਧਿਆਪਕਾਂ ਦੇ ਤਬਾਦਲਿਾਆ ਨੂੰ ਲੈ ਕੇ ਮੰਤਰੀ ਵੱਲੋਂ ਖੜ੍ਹੇ ਕੀਤੇ ਵਿਵਾਦ ਦਾ ਨਤੀਜਾ ਹੈ ,ਜੋ ਕਿ ਸਿੱਖਿਆ ਮੰਤਰੀ ਨੂੰ ਮਹਿੰਗਾ ਪੈ ਗਿਆ।

ਮੁੱਖ ਮੰਤਰੀ ਦਫ਼ਤਰ ਦੇ ਗਲਿਆਰਿਆਂ ਚੋਂ ਆਈ ਖ਼ਬਰ ਅਨੁਸਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸਿੱਖਿਆ ਸੁਧਾਰਾਂ ਵਿੱਚ ਕੀਤੇ ਗਏ ਵੱਡੇ ਬਦਲਾਂ ਤੋਂ ਬਾਅਦ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਇਸ ਵਾਰ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਆਉਣ ਕਾਰਨ ਮੁੱਖ ਮੰਤਰੀ ਕ੍ਰਿਸ਼ਨ ਕੁਮਾਰ ਦੇ ਕੰਮਕਾਜ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ,ਕਿਉਂਕਿ ਕ੍ਰਿਸ਼ਨ ਕੁਮਾਰ ਨੇ ਸਕੂਲਾਂ ਵਿਚ ਗਾਈਡਾਂ ,ਅਧਿਆਪਕਾਂ ਦੀਆਂ ਯੂਨੀਅਨਾਂ ਦੇ ਸਕੂਲ ਟਾਈਮ ਸਮੇਂ ਧਰਨਿਆਂ ਤੇ ਪਾਬੰਦੀ ਤੋਂ ਇਲਾਵਾ ਪੜ੍ਹੋ ਪੰਜਾਬ ਵਰਗੇ ਪ੍ਰਾਜੈਕਟਾਂ ਨੂੰ ਦਿਨ ਰਾਤ ਕਰਕੇ ਲਾਗੂ ਕੀਤਾ ।
ਜਦਕਿ ਦੂਜੇ ਪਾਸੇ ਸਿੱਖਿਆ ਮੰਤਰੀ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਪ੍ਰਮੋਟ ਕਰਨ ਲਈ ਉਨ੍ਹਾਂ ਦੇ ਸਮਾਗਮਾਂ ਚ ਮੁੱਖ ਮਹਿਮਾਨ ਵਜੋ ਸ਼ਿਰਕਤ ਹੀ ਨਹੀਂ ਕੀਤੀ ਜਾਂਦੀ ਸੀ ,ਸਗੋਂ ਸਿੱਖਿਆ ਸਕੱਤਰ ਵੱਲੋਂ ਕੀਤੇ ਜਾ ਰਹੇ ਬਹੁਤ ਸਾਰੇ ਕੰਮਾ ਚ ਅੜਿੱਕੇ ਵੀ ਡਾਹੇ । ਪਿਛਲੇ ਹਫਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪ੍ਰਬੰਧਕੀ ਤੇ ਜਨ ਹਿੱਤ ਆਧਾਰ ਤੇ ਕੀਤੇ ਗਏ ਤਬਾਦਲਿਆਂ ਨੂੰ ਲੈ ਕੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਚ ਖੜਕਣ ਦੀਆਂ ਵੀ ਗੱਲਾਂ ਬਾਹਰ ਆਈਆਂ ਸਨ ਅਤੇ ਨਾਲ ਹੀ ਸਿੱਖਿਆ ਮੰਤਰੀ ਵੱਲੋਂ ਸਿੱਖਿਆ ਸਕੱਤਰ ਦੇ ਕੀਤੇ ਤਬਾਦਲਿਆਂ ਨੂੰ ਰੱਦ ਵੀ ਕਰ ਦਿੱਤਾ ਗਿਆ ਸੀ ,ਭਾਵੇਂ ਬਾਅਦ ਵਿੱਚ ਇਹ ਮਾਮਲਾ ਮੁੱਖ ਮੰਤਰੀ ਦਫ਼ਤਰ ਪੁੱਜਣ ਤੋਂ ਬਾਅਦ ਕ੍ਰਿਸ਼ਨ ਕੁਮਾਰ ਵੱਲੋਂ ਕੀਤੀਆਂ ਬਦਲੀਆਂ ਨੂੰ ਸਹੀ ਕਰਾਰ ਦਿੱਤਾ ਗਿਆ ਸੀ ।

ਓਪੀ ਸੋਨੀ ਨੂੰ ਮੈਡੀਕਲ ਸਿੱਖਿਆ ਵਿਭਾਗ ਦੇ ਦਿੱਤਾ ਗਿਆ ਹੈ ਪਰ ਦੰਦ ਕਥਾ ਅਨੁਸਾਰ ਸਿੱਖਿਆ ਮੰਤਰੀ ਓਪੀ ਸੋਨੀ ਆਪਣੇ ਸਿੱਖਿਆ ਸਕੱਤਰ ਦਾ ਤਬਾਦਲਾ ਕਰਵਾਉਂਦਾ ਖੁਦ ਬਦਲ ਗਿਆ ।
ਭਾਵੇਂ ਕੇ ਪਿਛਲੀਆਂ ਅਕਾਲੀ ਸਰਕਾਰਾਂ ਚ ਵੀ ਕ੍ਰਿਸ਼ਨ ਕੁਮਾਰ ਡੀਜੀਐੱਸਈ ਦੇ ਅਹੁਦੇ ਤੇ ਰਿਹਾ ਹੈ ,ਬੱਸ ਫਰਕ ਸਿਰਫ ਇੰਨਾ ਹੈ ਕਿ ਅਕਾਲੀ ਸਰਕਾਰ ਚ ਉਸ ਦੀ ਸਿੱਖਿਆ ਮੰਤਰੀ ਇਸ ਨਾਲ ਗਲੀ ਨਹੀਂ ਸੀ ਜਿਸ ਕਾਰਨ ਉਸ ਦਾ ਤਬਾਦਲਾ ਹੋ ਜਾਂਦਾ ਸੀ ।

ਪਰ ਕੈਪਟਨ ਸਰਕਾਰ ਚ ਦੋ ਮੰਤਰੀ ਬਦਲ ਗਏ ਹਨ ਪਰ ਕ੍ਰਿਸ਼ਨ ਕੁਮਾਰ ਆਪਣੇ ਅਹੁਦੇ ਤੇ ਕਾਇਮ ਹੈ ।
ਹੁਣ ਇਹ ਦੇਖਣਾ ਹੋਵੇਗਾ ਕਿ ਨਵੇਂ ਸਿੱਖਿਆ ਮੰਤਰੀ ਨਾਲ ਸਿੱਖਿਆ ਸਕੱਤਰ ਦੀ ਦਾਲ ਗਲਦੀ ਹੈ ਜਾਂ ਨਹੀਂ ।