• Home
  • 30 ਅਪ੍ਰੈਲ ਤੋਂ ਸ਼ੁਰੂ ਹਨ ਪ੍ਰਾਇਮਰੀ ਅਧਿਆਪਕਾਂ ਦੀ ਪ੍ਰੀ-ਪ੍ਰਾਇਮਰੀ ਖੇਡ ਮਹਿਲ ਦੀ ਸਿਖਲਾਈ ਵਰਕਸ਼ਾਪ

30 ਅਪ੍ਰੈਲ ਤੋਂ ਸ਼ੁਰੂ ਹਨ ਪ੍ਰਾਇਮਰੀ ਅਧਿਆਪਕਾਂ ਦੀ ਪ੍ਰੀ-ਪ੍ਰਾਇਮਰੀ ਖੇਡ ਮਹਿਲ ਦੀ ਸਿਖਲਾਈ ਵਰਕਸ਼ਾਪ

ਐੱਸ.ਏ.ਐੱਸ. ਨਗਰ 29 ਅਪ੍ਰੈਲ -ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦੀ ਮਹੀਨਾਵਾਰ ਮੀਟਿੰਗ ਵਿੱਚ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਸਮੂਹ ਜ਼ਿਲ੍ਹਾਕੋਆਰਡੀਨੇਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ 30 ਅਪ੍ਰੈਲ ਤੋਂ ਪ੍ਰੀ-ਪ੍ਰਾਇਮਰੀ ਖੇਡ ਮਹਿਲ ਸਬੰਧੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਸਿਖਲਾਈਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ|
ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਾਨਫਰੰਸ ਹਾਲ ਵਿਖੇ ਮੀਟਿੰਗ ਵਿੱਚ ਸਮੂਹ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੀ ਅਗਵਾਈਤੇ ਦਿਸ਼ਾ ਨਿਰਦੇਸ਼ ਦਿੱਤੇ| ਉਹਨਾਂ ਕਿਹਾ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਪ੍ਰਾਇਮਰੀ ਸਿੱਖਿਆ ਦਾ ਦੇ ਪਾਠਕ੍ਰਮ ਨੂੰ ਮੁੱਖ ਰੱਖ ਕੇ ਹੀ ਤਿਆਰ ਕੀਤਾ ਗਿਆ ਹੈ| ਪਾਠਕ੍ਰਮ ਦੀਆਂ ਕਿਤਾਬਾਂ ਨੂੰ ਹੀਪੜ੍ਹਣਯੋਗ ਬਣਾਉਣ ਲਈ ਬੱਚਿਆਂ ਨੂੰ ਕਿਤਾਬਾਂ ਵਿੱਚੋਂ ਹੀ ਵੱਖ-ਵੱਖ ਪੱਧਰਾਂ 'ਤੇ ਗਿਆਨ ਪ੍ਰਦਾਨ ਕੀਤਾ ਜਾਂਦਾ ਹੈ| ਉਹਨਾਂ ਕਿਹਾ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਵਿੱਚ ਅਧਿਆਪਕ ਵਿੱਦਿਅਕਕੰਮ ਹੀ ਕਰੇ ਹਨ ਕਿਉਂਕਿ ਬੱਚਿਆਂ ਦੇ ਸਿੱਖਣ ਪੱਧਰ ਦੀ ਜਾਂਚ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਅਧਿਆਪਨ ਤਕਨੀਕਾਂ ਬਾਰੇ ਸਕੂਲ ਦੇ ਅਧਿਆਪਕਾਂ ਨਾਲ ਗੱਲ ਕੀਤੀ ਜਾਂਦੀ ਹੈ|
ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਸਿੱਖਿਆ ਵਿਭਾਗ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਪ੍ਰੀ-ਪ੍ਰਾਇਮਰੀ ਖੇਡ ਮਹਿਲ ਦੀ ਬੱਚਿਆਂ ਲਈ ਸਹਾਇਕ ਸਮੱਗਰੀ ਬਲਾਕਾਂ 'ਚ ਭੇਜੀ ਜਾ ਚੁੱਕੀ ਹੈ|ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਵਰਕਸ਼ਾਪ ਦੌਰਾਨ ਸਿਖਲਾਈ ਦੇ ਕੇ ਬੱਚਿਆਂ ਨੂੰ ਸਕੂਲਾਂ 'ਚ ਤਿਆਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਖੇਡ ਮਹਿਲ ਅੰਦਰ ਹੋਣ ਵਾਲੀਆਂ ਕਿਰਿਆਵਾਂ ਨਾਲ ਬੱਚਿਆਂਨੂੰ ਸਿੱਖਣ ਯੋਗ ਬਣਾਉਣਾ ਹੈ|
ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨੂੰ ਸੰਬੋਧਨ ਕਰਕੇ ਕਿਹਾ ਕਿ ਟੀਮ ਨੇ ਪਿਛਲੇ ਸਾਲ ਅਧਿਆਪਕਾਂ ਨਾਲ ਮਿਲਕੇ ਬਹੁਤ ਹੀ ਜਿਆਦਾ ਮਿਹਨਤ ਕਰਕੇਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਮਿਸਾਲੀ ਸੁਧਾਰ ਕੀਤਾ ਜਿਸਦਾ ਨਤੀਜਾ ਪੰਜਵੀਂ ਦੇ ਸਲਾਨਾ ਨਤੀਜਿਆਂ 'ਚ ਦੇਖਣ ਨੂੰ ਮਿਲਿਆ ਹੈ| ਹੁਣ ਇਸ ਸਾਲ ਇਸ ਪੱਧਰ ਤੋਂ ਅੱਗੇ ਜਾਣ ਲਈ ਹੋਰ ਵੀਜਿਆਦਾ ਸਖ਼ਤ ਮਿਹਨਤ ਅਤੇ ਵਿਊਂਤਬੰਦੀ ਕਰਕੇ ਟੀਮ ਨੇ ਨਵੇਂ ਕੀਰਤੀਮਾਨ ਕਾਇਮ ਕਰਨੇ ਹਨ|
ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਲੰਮਾਂ ਸਮਾਂ ਚੱਲੀ ਮੀਟਿੰਗ 'ਚ ਕਿਹਾ ਕਿ ਮਹੀਨਾਵਾਰ ਏਜੰਡਾ ਤਿਆਰ ਕਰਕੇ ਬਿਹਤਰ ਨਤੀਜਿਆਂ ਲਈ ਕੰਮ ਕਰਦੇ ਹੋਏ 2018-19 ਵਿੱਚ ਬੱਚਿਆਂ ਦਾ ਵੱਖ-ਵੱਖਢੰਗਾਂ ਨਾਲ ਮੁਲਾਂਕਣ ਕੀਤਾ ਜਾਣਾ ਹੈ ਜਿਸ ਨਾਲ ਅਧਿਆਪਕ ਬੱਚਿਆਂ ਨੂੰ ਪਾਠਕ੍ਰਮ ਵਧੀਆ ਰੂਪ ਵਿੱਚ ਸਿੱਖਣ ਲਈ ਤਿਆਰ ਕਰ ਸਕਣ| ਉਹਨਾਂ ਕਿਹਾ ਕਿ ਮਹੀਨਾਵਾਰ ਏਜੰਡੇ ਨੂੰ ਸਕੂਲਾਂ ਤੱਕਪਹੁੰਚਾਉਣ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਬਣਦਾ ਯੋਗਦਾਨ ਪਾ ਰਹੀ ਹੈ ਅਤੇ ਅਧਿਆਪਕਾਂ ਨੂੰ ਮੁੱਖ ਦਫਤਰ ਦੇ ਦਿਸ਼ਾ ਨਿਰਦੇਸ਼ਾਂ ਤੋਂ ਜਾਣੂੰ ਕਰਵਾ ਕੇ ਸਿੱਖਿਆਪੱਧਰ ਨੂੰ ਉੱਚਾ ਚੁੱਕਣ ਲਈ ਕੰਮਕਰੇਗੀ|
ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦਵਿੰਦਰ ਸਿੰਘ ਬੋਹਾ ਨੇ  ਮਈ ਮਹੀਨੇ ਦਾ ਏਜੰਡਾ ਲੰਮੀ ਚੱਲੀ ਮੀਟਿੰਗ ਵਿੱਚ ਡਿਸਕਸ ਕੀਤਾ| ਉਹਨਾਂ ਕਿਹਾ ਕਿ ਮੁੱਖ ਦਫਤਰ ਵੱਲੋਂਅਧਿਆਪਕਾਂ ਨੂੰ ਸਵੇਰ ਦੀ ਸਭਾ ਅਤੇ ਬਾਲ ਸਭਾ ਲਈ ਤਿਆਰ ਕੀਤੀਆਂ ਸਲਾਇਡਾਂ ਭੇਜੀਆਂ ਜਾ ਰਹੀਆਂ ਹਨ ਜਿਸ ਨਾਲ ਅਧਿਆਪਕਾਂ ਨੂੰ ਵੱਖ-ਵੱਖ ਵੰਨਗੀਆਂ ਸਬੰਧੀ ਤਕਨੀਕਾਂ ਦੇ ਕੇ ਇਸ ਸਾਲਵਧੀਆਂ ਨਤੀਜੇ ਲਏ ਜਾਣਗੇ|