• Home
  • 3 ਸਾਲ ਦੀ ਮਾਸੂਮ ਬੱਚੀ ਹੋਈ ਬਲਾਤਕਾਰ ਦਾ ਸ਼ਿਕਾਰ

3 ਸਾਲ ਦੀ ਮਾਸੂਮ ਬੱਚੀ ਹੋਈ ਬਲਾਤਕਾਰ ਦਾ ਸ਼ਿਕਾਰ

ਪਟਿਆਲਾ- ਭਾਰਤ ਵਿਚ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੇ ਦੇਸ਼ ਦਾ ਨਾਮ ਕਲੰਕਿਤ ਕਰ ਦਿੱਤਾ ਹੈ। ਦੇਸ਼ ਵਿਚ ਰੋਜ਼ਾਨਾ ਹੋ ਰਹੇ ਮਾਸੂਮਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਇਸ ਸਮੇਂ ਸਭ ਤੋਂ ਵੱਧ ਵਿਚਾਰਨ ਵਾਲਾ ਮੁੱਦਾ ਬਣ ਗਈਆਂ ਹਨ। ਕੇਂਦਰੀ ਸਰਕਾਰ ਨੇ ਭਾਵੇਂ ਪੋਕਸੋ ਐਕਟ ਅਧੀਨ ਸਜ਼ਾ ਦੀਆਂ ਧਰਾਵਾਂ ‘ਚ ਬਦਲਾਅ ਕੀਤਾ ਹੈ ਪਰੰਤੂ ਇਹ ਬਦਲਾਅ ਹਾਲੇ ਵੀ ਉਨ੍ਹਾਂ ਕੁ ਸਖ਼ਤ ਨਹੀਂ ਹੋਇਆ ਹੈ ਕਿ ਇਹ ਘਟਨਾਵਾਂ ਰੋਕੀਆਂ ਜਾ ਸਕਣ। ਅੱਜ ਪੰਜਾਬ ਦੇ ਪਟਿਆਲਾ ਸ਼ਹਿਰ ਵਿਚ ਹੋਰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਪਟਿਆਲਾ ਦੇ ਬਾਬੂ ਸਿੰਘ ਕਾਲੋਨੀ ਵਿਖੇ ਇੱਕ 3 ਸਾਲ ਦੀ ਮਾਸੂਮ ਬੱਚੀ ਨਾਲ ਮਕਾਨ ਮਾਲਕ ਨੇ ਬਲਾਤਕਾਰ ਕਰ ਕੇ ਫ਼ਰਾਰ ਹੋ ਗਿਆ ਹੈ। ਇਸ ਘਟਨਾ ਦਾ ਪਰਿਵਾਰਕ ਮੈਂਬਰਾਂ ਪਤਾ ਲਗਦੇ ਹੀ ਮਾਸੂਮ ਬੱਚੀ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ। ਉੱਧਰ ਸਥਾਨਕ ਪੁਲਿਸ ਨੇ ਦੋਸ਼ੀ ਮਕਾਨ ਮਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।