• Home
  • 3 ਐਂਬੂਲੈਂਸਾਂ ‘ਚ ਲੱਗੀ ਅੱਗ, 2 ਮੌਤ, 1 ਗੰਭੀਰ

3 ਐਂਬੂਲੈਂਸਾਂ ‘ਚ ਲੱਗੀ ਅੱਗ, 2 ਮੌਤ, 1 ਗੰਭੀਰ

ਨਵੀਂ ਦਿੱਲੀ- ਰਾਤ ਦੇ ਸਮੇਂ ਤਿੰਨ ਐਂਬੂਲੈਂਸਾਂ ਨੂੰ ਲੱਗੀ ਅਚਾਨਕ ਅੱਗ ਕਾਰਨ 2 ਲੋਕਾਂ ਦੀ ਮੌਕੇ ਉੱਤੇ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਸ਼ੇਖ਼ ਸਰਾਏ ਦੀ ਡੀ.ਡੀ.ਏ. ਪਾਰਕਿੰਗ 'ਚ ਖੜੀਆਂ 3 ਐਂਬੂਲੈਂਸਾਂ ਨੂੰ ਅਚਾਨਕ ਰਾਤ ਕਰੀਬ 12.30 ਵਜੇ ਅੱਗ ਲੱਗ ਗਈ, ਇਸ ਅੱਗ ਦੀ ਲਪੇਟ ਵਿਚ 3 ਵਿਅਕਤੀਆਂ ਦੇ ਆਉਣ ਕਾਰਨ 2 ਵਿਅਕਤੀ ਅੱਗ ਲਪੇਟ 'ਚ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇੱਕ ਵਿਅਕਤੀ ਜ਼ਖਮੀ ਹੋਇਆ ਹੈ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।