• Home
  • ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਪਵਨ ਬਾਂਸਲ ਦੇ ਭਤੀਜੇ ਵਿਰੁੱਧ ਈ ਡੀ ਨੇ ਸ਼ਿਕੰਜਾ ਕੱਸਿਆ

ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਪਵਨ ਬਾਂਸਲ ਦੇ ਭਤੀਜੇ ਵਿਰੁੱਧ ਈ ਡੀ ਨੇ ਸ਼ਿਕੰਜਾ ਕੱਸਿਆ

ਚੰਡੀਗੜ੍ਹ, 07 ਮਈ (ਹਿ.ਸ.) । ਚੰਡੀਗੜ੍ਹ ’ਚ ਲੋਕ ਸਭਾ ਚੋਣਾਂ ਲਈ ਮਤਦਾਨ ਤੋਂ ਪਹਿਲਾਂ ਹੀ ਇਥੋਂ ਦੇ ਕਾਂਗਰਸੀ ਉਮੀਦਵਾਰ ਪਵਨ ਬਾਂਸਲ ਨੂੰ ਵੱਡਾ ਝਟਕਾ ਲੱਗਿਆ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਬਾਂਸਲ ਦੇ ਭਤੀਜੇ ਖਿਲਾਫ਼ ਵਿਦੇਸ਼ੀ ਜਾਇਦਾਦ ਰੱਖਣ ਅਤੇ ਮਨੀ–ਲਾਂਡਰਿੰਗ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਹੈ। ਇਹ ਕਾਰਵਾਈ ਦੋ ਵੱਖੋ–ਵੱਖ ਮਾਮਲਿਆਂ ਵਿੱਚ ਕੀਤੀ ਗਈ ਹੈ।
ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਬਾਂਸਲ ਦੇ ਭਤੀਜੇ ਤੋਂ ਕਥਿਤ ਰਿਸ਼ਵਤ ਨਾਲ ਜੁੜੇ ਮਨੀ–ਲਾਂਡਰਿੰਗ ਦੇ ਮਾਮਲੇ ਵਿੱਚ ਪੀਐੱਮਐੱਲਏ ਤਹਿਤ 89.68 ਲੱਖ ਰੁਪਏ ਅਟੈਚ ਕੀਤੇ ਹਨ।