• Home
  • ਉਚ ਜਾਤੀਆਂ ਨੂੰ ਰਾਖਵਾਂਕਰਨ ਬਿੱਲ ਲੋਕ ਸਭਾ ‘ਚ ਪਾਸ, ਅੱਜ ਹੋਵੇਗਾ ਰਾਜ ਸਭਾ ‘ਚ ਪੇਸ਼

ਉਚ ਜਾਤੀਆਂ ਨੂੰ ਰਾਖਵਾਂਕਰਨ ਬਿੱਲ ਲੋਕ ਸਭਾ ‘ਚ ਪਾਸ, ਅੱਜ ਹੋਵੇਗਾ ਰਾਜ ਸਭਾ ‘ਚ ਪੇਸ਼

ਨਵੀਂ ਦਿੱਲੀ : ਉਚ ਜਾਤੀਆਂ ਨੂੰ ਨੌਕਰੀਆਂ ਅਤੇ ਉਚ ਸਿੱਖਿਆ 'ਚ 10 ਫੀ ਸਦੀ ਰਾਖਵਾਂਕਰਨ ਦੇਣ ਲਈ ਜਿਹੜਾ ਬਿੱਲ ਲੋਕ ਸਭਾ 'ਚ ਪੇਸ਼ ਕੀਤਾ ਗਿਆ ਸੀ, ਉਹ ਲੋਕ ਸਭਾ 'ਚ ਪਾਸ ਹੋ ਗਿਆ ਹੈ। ਕਾਗਰਸ ਅਤੇ ਬਸਪਾ ਵਲੋਂ ਸਮਰਥਨ ਮਿਲਣ ਤੋਂ ਬਾਅਦ ਸਰਕਾਰ ਨੇ ਇਹ ਬਿੱਲ ਸੌਖੇ ਢੰਗ ਨਾਲ ਹੀ ਪਾਸ ਕਰਵਾ ਲਿਆ ਹੈ।
ਅੱਜ ਇਹ ਬਿੱਲ ਰਾਜ ਸਭਾ 'ਚ ਪੇਸ਼ ਕੀਤਾ ਜਾਵੇਗਾ। ਸਰਕਾਰ ਨੂੰ ਆਸ ਹੈ ਕਿ ਰਾਜ ਸਭਾ 'ਚੋਂ ਵੀ ਬਿੱਲ ਨੂੰ ਸੌਖੇ ਢੰਗ ਨਾਲ ਹੀ ਪਾਸ ਕਰਵਾ ਲਿਆ ਜਾਵੇਗਾ ਕਿਉਂਕਿ ਕਾਂਗਰਸ ਅਤੇ ਬਸਪਾ ਨੇ ਪਹਿਲਾਂ ਹੀ ਇਸ ਬਿੱਲ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ।