• Home
  • ਬਾਰ੍ਹਵੀਂ ਕਲਾਸ ਦੇ ਵੋਕੇਸ਼ਨਲ ਸਟਰੀਮ ਦੇ ਬਦਲੇ ਗਏ ਵਿਸ਼ਿਆਂ ਦੇ ਨਾਮ ਦੀ 2019-20 ਤੱਕ ਮਾਨਤਾ ਰਹੇਗੀ

ਬਾਰ੍ਹਵੀਂ ਕਲਾਸ ਦੇ ਵੋਕੇਸ਼ਨਲ ਸਟਰੀਮ ਦੇ ਬਦਲੇ ਗਏ ਵਿਸ਼ਿਆਂ ਦੇ ਨਾਮ ਦੀ 2019-20 ਤੱਕ ਮਾਨਤਾ ਰਹੇਗੀ

ਐੱਸ. ਏ. ਐੰੱਸ ਨਗਰ, 7 ਜਨਵਰੀ :(ਜਗਮੋਹਨ ਸੰਧੂ ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਕਲਾਸ ਦੇ ਵੋਕੇਸ਼ਨਲ ਸਟਰੀਮ ਲਈ ਬਦਲੇ ਗਏ ਟਰੇਡਾਂ/ਵਿਸ਼ਿਆਂ ਦੇ ਨਾਮਾਂ ਕਾਰਨ ਪੈਦਾ ਹੋਏ ਭੰਬਲਭੂਸੇ ਨੂੰ ਦੂਰ ਕਰਨ ਲਈ ਹੁਣ ਪੁਰਾਣੇ ਨਾਮਾਂ ਨੂੰ ਹੀ ਅਕਾਦਮਿਕ ਸਾਲ 2019-20 ਤੱਕ ਮਾਨਤਾ ਦੇ ਦਿੱਤੀ ਹੈ| ਵਰਨਣਯੋਗ ਹੈ ਕਿ ਬੋਰਡ ਵੱਲੋਂ  ਸਿੱਖਿਆ ਵਿਭਾਗ ਦੀ ਸਲਾਹ ਅਨੁਸਾਰ ‘ ਇੰਟਰੋਡਕਸ਼ਨ ਟੂ ਕੰਪਿਊਟਰ ’ ਨੂੰ ‘ ਕੰਪਿਊਟਰ ਐਪਲੀਕੇਸ਼ਨ ਇੰਨ ਬਿਜ਼ਨਸ ’ ਤੇ ‘ਪ੍ਰਿੰਸੀਪਲਜ਼ ਆਫ ਮੈਨੈਜਮੈਂਟਸਲ’ ਨੂੰ ‘ਐਲੀਮੈਂਟਸ ਆਫ ਮੈਨੈਜਮੈਂਟ’ ਆਦਿ ਕਿਹਾ ਜਾਣ ਲੱਗਾ ਸੀ|
ਬੋਰਡ ਵੱਲੋਂ ਵਿਸ਼ਿਆਂ ਦੇ ਸਿਲੇਬਸ ਵਿੱਚ ਕੋਈ ਵੀ ਤਬਦੀਲੀ ਨਾ ਕਰਦਿਆਂ ਸਿਰਫ ਵਿਸ਼ਿਆਂ ਜਾਂ ਟਰੇਡਾਂ ਦੇ ਨਾਮ ਹੀ ਤਕਰਸੰਗਤ ਕੀਤੇ ਗਏ ਸਨ ਪਰ ਵਿਦਿਆਰਥੀਆਂ ਤੇ ਮਾਹਿਰਾਂ ਨੇ ਇਸ ਤਬਦੀਲੀ ਨੂੰ ਵਿਸ਼ਿਆਂ ਵਿੱਚ ਤਬਦੀਲੀ ਵੱਜੋਂ ਲਿਆ ਅਤੇ ਵੋਕੇਸ਼ਨਲ ਸਟਰੀਮ ਦੇ ਵਿਦਿਆਰਥੀਆਂ ਲਈ ਭੰਬਲਭੂਸੇ ਵਾਲੀ ਸਥਿਤੀ ਬਣ ਗਈ| ਬੋਰਡ ਨੇ ਹੁਦ ਆਪਣੀ ਸਾਈਟ ਉਤੇ ਵਿਸ਼ਿਆਂ ਜਾ ਟਰੇਡਾਂ ਦੇ ਨਵੇਂ ਨਾਮਾਂ ਦੇ ਨਾਲ ਬਰੈਕਟ ਵਿੱਚ ਪੁਰਾਣੇ ਨਾਮ ਵੀ ਲਿਖ ਦਿੱਤੇ ਹਨ ਤਾਂ ਜੋ ਸਪਸ਼ਟ ਹੋ ਸਕੇ ਕਿ ਕਿਹੜੇ ਵਿਸ਼ਿਆਂ ਜਾਂ ਟਰੇੜਾਂ ਦੇ ਨਾਮ ਤਬਦੀਲ ਹੋਏ ਤੇ ਤਬਦੀਲ ਹੋ ਕੇ ਕੀ ਹੋਏ, ਜਦੋਂ ਕਿ ਟਰੇਡਾਂ ਦੇ ਸਿਲੇਬਸ ਵਿੱਚ ਜਰਾ ਵੀ ਤਬਦੀਲੀ ਨਹੀਂ ਕੀਤੀ ਗਈ ਹੈ |