• Home
  • ਸਰਹੱਦ ਤੋਂ ਹੈਰੋਇਨ ਬਰਾਮਦ

ਸਰਹੱਦ ਤੋਂ ਹੈਰੋਇਨ ਬਰਾਮਦ

ਖਾਲੜਾ/ਪੱਟੀ, (ਖ਼ਬਰ ਵਾਲੇ ਬਿਊਰੋ): ਸੀ.ਆਈ.ਏ. ਅੰਮ੍ਰਿਤਸਰ ਅਤੇ ਬੀ.ਐਸ.ਐਫ. 87 ਬਟਾਲੀਅਨ ਨੇ ਸਾਂਝੀ ਮੁਹਿੰਮ ਦੌਰਾਨ ਬੀ.ਐਸ.ਐਫ. ਦੀ ਸਰਹੱਦੀ ਚੌਕੀ ਰਾਜੋਕੇ ਅਧੀਨ ਆਉਂਦੇ ਇਲਾਕੇ 'ਚ ਕੰਡਿਆਲੀ ਤਾਰ ਨੇੜਿਉਂ ਦੋ ਪੈਕਟ ਹੈਰੋਇਨ ਬਰਾਮਦ ਕੀਤੀ ਹੈ ਜਿਸ ਦਾ ਵਜ਼ਨ ਇਕ ਕਿੱਲੋ ਚਾਰ ਸੌ ਗ੍ਰਾਮ ਦਸਿਆ ਜਾ ਰਿਹਾ ਹੈ। ਬੀਐਸਐਫ਼ ਦੇ ਅਧਿਕਾਰੀਆਂ ਨੇ ਦਸਿਆ ਕਿ ਪਾਕਿਸਤਾਨੀ ਤਸਕਰ ਇਸ ਨੂੰ ਭਾਰਤੀ ਤਸਕਰਾਂ ਕੋਲ ਪਹੁੰਚਾਉਣਾ ਚਾਹੁੰਦੇ ਸਨ ਪਰ ਸੁਰੱਖਿਆ ਏਜੰਸੀਆਂ ਦੀ ਚੌਕਸੀ ਕਾਰਨ ਅਜਿਹਾ ਨਹੀਂ ਕਰ ਸਕੇ।