• Home
  • ਪੰਜਾਬ ਚ 10 ਤੋਂ 12 ਮਈ ਤੱਕ ਸ਼ਰਾਬ ਦੀ ਵਿਕਰੀ ਤੇ ਰੋਕ ਪੜ੍ਹੋ ਕਿਹੜੇ ਇਲਾਕਿਆਂ ਚ ਰਹੇਗੀ ?

ਪੰਜਾਬ ਚ 10 ਤੋਂ 12 ਮਈ ਤੱਕ ਸ਼ਰਾਬ ਦੀ ਵਿਕਰੀ ਤੇ ਰੋਕ ਪੜ੍ਹੋ ਕਿਹੜੇ ਇਲਾਕਿਆਂ ਚ ਰਹੇਗੀ ?

ਪਟਿਆਲਾ, 30 ਅਪ੍ਰੈਲ:ਲੋਕ ਸਭਾ ਚੋਣਾਂ ਦੇ ਮੱਦੇਨਜਰ ਹਰਿਆਣਾ ਰਾਜ ਵਿਚ 12 ਮਈ 2019 ਨੂੰ ਪੈਣ ਜਾ ਰਹੀਆਂ ਵੋਟਾਂ ਕਾਰਨ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਸ੍ਰੀ ਵਿਵੇਕ ਪ੍ਰਤਾਪ ਸਿੰਘ ਨੇ ਇਕ ਹੁਕਮ ਜਾਰੀ ਕਰਕੇ ਜ਼ਿਲਾ ਪਟਿਆਲਾ ਦੇ ਹਰਿਆਣਾ ਨਾਲ ਲੱਗਦੇ 3 ਕਿਲੋਮੀਟਰ ਦੇ ਖੇਤਰ ਵਿਚ ਮਿਤੀ 10 ਮਈ 2019 ਸ਼ਾਮ 6 ਵਜੇ ਤੋਂ ਮਿਤੀ 12 ਮਈ 2019 ਸ਼ਾਮ 6 ਵਜੇ ਤੱਕ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਹੈ। ਉਨਾਂ ਨੇ ਕਿਹਾ ਕਿ ਇਸ ਘੋਸਿਤ ਸਮੇਂ ਦੌਰਾਨ ਹਰਿਆਣਾ ਦੀ ਹੱਦ ਨਾਲ ਲੱਗਦੇ 3 ਕਿਲੋਮੀਟਰ ਦੇ ਘੇਰੇ ਵਿਚ ਸ਼ਰਾਬ ਦੀ ਵਿਕਰੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।