• Home
  • ਕਰਤਾਰਪੁਰ ਵਿਖੇ ਬਾਬੇ ਨਾਨਕ ਦੇ ਖੇਤਾਂ ਵਿੱਚ ਸਿਰਫ ਖੇਤੀ ਕਰਨ ਦਾ ਮਤਾ 12 ਫਰਵਰੀ ਨੂੰ ਹੋਣ ਵਾਲੀ ਪਾਕਿਸਤਾਨੀ ਪੰਜਾਬ ਦੀ ਐਸੰਬਲੀ ਵਿੱਚ ਪੇਸ਼ ਕੀਤਾ ਜਾਵੇਗਾ- ਵਿਧਾਇਕ ਮੋਮਨਾ ਵਹੀਦ

ਕਰਤਾਰਪੁਰ ਵਿਖੇ ਬਾਬੇ ਨਾਨਕ ਦੇ ਖੇਤਾਂ ਵਿੱਚ ਸਿਰਫ ਖੇਤੀ ਕਰਨ ਦਾ ਮਤਾ 12 ਫਰਵਰੀ ਨੂੰ ਹੋਣ ਵਾਲੀ ਪਾਕਿਸਤਾਨੀ ਪੰਜਾਬ ਦੀ ਐਸੰਬਲੀ ਵਿੱਚ ਪੇਸ਼ ਕੀਤਾ ਜਾਵੇਗਾ- ਵਿਧਾਇਕ ਮੋਮਨਾ ਵਹੀਦ

ਅੰਮ੍ਰਿਤਸਰ ;(ਜਸਬੀਰ ਸਿੰਘ ਪੱਟੀ) ਪਾਕਿਸਤਾਨੀ ਪੰਜਾਬ ਦੀ ਅੰਸੈਬਲੀ ਵਿੱਚ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ- ਇਨਸਾਫ ਦੀ ਵਿਧਾਇਕਾ ਮੋਹਤਰਮਾ ਮੋਮਨਾ ਵਹੀਦ ਵੱਲੋ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨਾਲ ਲੱਗਦੀ 104 ਏਕੜ ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਹੱਥੀ ਕਿਰਤ ਕਰੋ, ਵੰਡ ਛੱਕੋ ਤੇ ਨਾਮ ਜੱਪੋ ਦਾ ਸੁਨੇਹਾ ਦਿੱਤਾ, ਵਿੱਚ ਕਿਸੇ ਕਿਸਮ ਦੀ ਕੋਈ ਉਸਾਰੀ ਨਾ ਕੀਤੀ ਜਾਵੇ ਸਗੋ ਇਥੇ ਨਿਰੋਲ ਕੁਦਰਤੀ ਖੇਤੀ ਹੀ ਕੀਤੇ ਜਾਣ ਦਾ ਮਤਾ 12 ਫਰਵਰੀ ਨੂੰ ਹੋਣ ਵਾਲੀ ਅਸੰਬਲੀ ਵਿੱਚ ਲਿਆਦਾ ਜਾਵੇਗਾ।             ਇੰਗਲੈਂਡ ਦੇ 'ਰਾਜ' ਰੇਡੀਉ ਨਾਲ ਗੱਲਬਾਤ ਕਰਦਿਆ ਪਾਕਿਸਤਾਨੀ ਪੰਜਾਬ ਐਸੰਬਲੀ ਦੀ ਸਿਆਲਕੋਟ ਤੋ ਮੈਂਬਰ ਮੋਹਤਰਮਾ ਮੋਮਨਾ ਵਹੀਦ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ  ਇਕੱਲੇ ਸਿੱਖਾਂ ਦੇ ਗੁਰੂ ਹੀ ਨਹੀ ਸਗੋ 12 ਕਰੋੜ ਲੋਕਾਂ ਦੇ ਪੀਰ ਵੀ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਪੰਜਾਬ ਐਸੰਬਲੀ ਦਾ ਮੈਂਬਰ ਵੀ ਬਾਬੇ ਨਾਨਕ ਦੀ ਕਿਰਪਾ ਨਹੀ ਹੀ ਬਣਨ ਦਾ ਅਵਸਰ ਮਿਲਿਆ ਹੈ। ਉਹਨਾਂ ਕਿਹਾ ਕਿ ਬਾਬੇ ਨਾਨਕ ਨੇ ਜਿਸ ਜਗ•ਾ ਤੇ ਖੇਤੀ ਕੀਤੀ ਉਹ ਬੜੀ ਹੀ ਪਵਿੱਤਰ ਜਗ੍ਵਾ ਹੈ ਤੇ ਉਥੇ ਕਿਸੇ ਕਿਸਮ ਦੀ ਉਸਾਰੀ ਨਹੀ ਹੋਣੀ ਚਾਹੀਦੀ ਸਗੋ ਸਾਰੀ ਜ਼ਮੀਨ ਵਿੱਚ ਸਿਰਫ ਕੁਦਰਤੀ ਖੇਤੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ 12 ਫਰਵਰੀ ਨੂੰ ਸ਼ੁਰੂ ਹੋ ਰਹੀ ਪਾਕਿਸਤਾਨੀ ਪੰਜਾਬ  ਦੀ ਐਸੰਬਲੀ ਮਤਾ ਪੇਸ਼ ਕਰਨ ਜਾ ਰਹੇ ਹਨ ਕਿ ਬਾਬਾ ਨਾਨਕ ਦੁਆਰਾ ਕੀਤੀ ਗਈ ਖੇਤੀ ਵਾਲੇ ਖੇਤਾਂ ਵਿੱਚ ਕਿਸੇ ਕਿਸਮ ਦੇ ਕੰਕਰੀਟ ਦੇ ਜੰਗਲ ਨਾ ਉਸਾਰੇ ਜਾਣ ਸਗੋ ਇਕ ਕੁਦਰਤੀ ਖੇਤੀ ਕਰਕੇ ਲੰਗਰ ਵਿੱਚ ਪੈਦਾ ਹੋਣ ਵਾਲੇ ਅਨਾਜ ਦੀ ਵਰਤੋ ਕੀਤੀ ਜਾਵੇ ਅਤੇ ਸੰਗਤਾਂ ਨੂੰ ਪੈਦਾ ਹੋਣ ਵਾਲੀ ਕੱਚੀ ਸਬਜੀ ਦਾ ਵੀ ਪ੍ਰਸਾਦ ਦਿੱਤਾ ਜਾਵੇ। ਉਹਨਾਂ ਕਿਹਾ ਕਿ ਇਸ ਜਮੀਨ ਵਿੱਚ ਕੁਦਰਤੀ ਖੇਤੀ ਕੀਤੇ ਜਾਣ ਨਾਲ ਬਾਕੀ ਲੋਕਾਂ ਵਿੱਚ ਵੀ ਕੁਦਰਤੀ ਖੇਤੀ ਕਰਨ ਦਾ ਉਤਸ਼ਾਹ ਪੈਦਾ ਹੋਵੇਗਾ। ਉਹਨਾਂ ਕਿਹਾ ਕਿ ਗੈਰ ਸਿੱਖਾਂ ਨੂੰ  ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਨਾ ਦੇਣਾ ਵੀ ਠੀਕ ਨਹੀ ਹੋਵੇਗਾ ਤੇ ਉਹ ਇਹ ਮੁੱਦਾ ਵੀ ਐਸੰਬਲੀ ਵਿੱਚ ਉਠਾਉਣਗੇ ਤਾਂ ਕਿ ਗੈਰ ਸਿੱਖ ਜਿਹੜੇ ਬਾਬੇ ਨਾਨਕ ਦੇ ਪੈਰੋਕਾਰ ਹਨ ਉਹਨਾਂ ਨੂੰ ਦਰਸ਼ਨ ਕਰਨ ਦੀ ਆਗਿਆ ਮਿਲ ਸਕੇ। ਉਹਨਾਂ ਕਿਹਾ ਕਿ ਉਹ ਲਾਂਘੇ ਲਈ ਪਾਸਪੋਰਟ ਦੇ ਨਾਲ ਨਾਲ ਕਿਸੇ ਹੋਰ ਠੋਸ ਸਬੂਤ ਨਾਲ ਵੀ ਵੀਜਾ ਪਰਮਿਟ ਦੇਣ ਦੀ ਵਕਾਲਤ ਐਸੰਬਲੀ ਵਿੱਚ ਕਰਨਗੇ। ਉਹਨਾਂ ਕਿਹਾ ਕਿ ਦੋਵੇ ਪੰਜਾਬ ਇੱਕ ਹਨ ਤੇ ਉਹਨਾਂ ਨੂੰ ਅੱਜ ਵੀ ਲਕੀਰ ਤੋ ਬਗੈਰ ਹੀ ਮਹਾ ਪੰਜਾਬ ਦਿਖਾਈ ਦਿੰਦਾ ਹੈ ਅਤੇ ਦੋਵਾਂ ਪੰਜਾਬਾਂ ਦੀ ਭਾਸ਼ਾ , ਸਭਿਆਚਾਰ ਤੇ ਰਹਿਣੀ ਬਹਿਣੀ ਇੱਕ ਹੀ ਪ੍ਰਕਾਰ ਦੀ ਹੈ।             ਪਾਕਿਸਤਾਨੀ ਪੰਜਾਬ ਐਸੰਬਲੀ ਦੇ ਡਿਪਟੀ ਸੈਕਟਰੀ ਸ੍ਰ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਮੋਮਨਾ ਵਹੀਦ ਐਸੰਬਲੀ ਦੀ ਸਭ ਤੋ ਐਕਟਿਵ ਮੈਂਬਰ ਹੈ ਅਤੇ ਉਹਨਾਂ ਨੂੰ ਫ਼ਖਰ ਹੈ ਕਿ ਇੱਕ ਮੁਸਲਿਮ ਧਰਮ ਦੀ ਔਰਤ ਸਿੱਖਾਂ ਦਾ ਮਸਲਾ ਐਸੰਬਲੀ ਵਿੱਚ ਉਠਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਆਸ ਹੈ ਕਿ ਪਾਕਿਸਤਾਨ ਹਕੂਮਤ ਉਹਨਾਂ ਦੀ ਮੰਗ ਨੂੰ ਜਰੂਰ ਪ੍ਰਵਾਨ ਕਰੇਗੀ । ਉਹਨਾਂ ਕਿਹਾ ਕਿ ਜਿਸ ਤਰ੍ਵਾ ਸਾਊਦੀ ਅਰਬ ਵਿੱਚ ਮੱਕੇ ਨਾਲੇ ਲੱਗਦੇ ਬਾਬਾ ਨਾਨਕ ਦੀ ਚਰਨ ਛੋਹ ਪ੍ਰਾਪਤ ਅਸਥਾਨ ਵਿਖੇ ਸੰਗਤਾਂ ਨੂੰ ਖਜੂਰਾਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਉਸੇ ਤਰ੍ਵਾ ਹੀ ਕਰਤਾਰਪੁਰ ਸਾਹਿਬ ਵਿਖੇ ਉਗਾਈ ਜਾਣ ਵਾਲੀ ਸਬਜੀ ਤੇ ਹੋਰ ਫਲ ਫਰੂਟ ਸੰਗਤਾਂ ਨੂੰ ਪ੍ਰਸਾਦ ਦੇ ਰੂਪ ਵਿੱਚ ਦਿੱਤੇ ਜਾਂਣਗੇ। ਸ੍ਰ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਪਾਕਿਸਤਾਨ ਪਾਸੇ ਬਹੁਤ ਫੁਰਤੀ ਨਾਲ ਲਾਂਘਾ ਬਣਾਉਣ ਦਾ ਕੰਮ ਚੱਲ ਰਿਹਾ ਹੈ ਤੇ ਉਹਨਾਂ ਦੀ ਖਾਹਿਸ਼ ਤੇ ਆਸ ਹੈ ਕਿ 22 ਸਤੰਬਰ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਤੱਕ ਇਹ ਲਾਂਘਾ ਖੁੱਲ ਜਾਵੇ ਤੇ ਸੰਗਤਾਂ ਲਗਾਤਾਰ ਨਵੰਬਰ ਵਿੱਚ ਪ੍ਰਕਾਸ਼ ਉਤਸਵ ਤੱਕ ਵੱਡੀ ਪੱਧਰ ਤੱਕ ਪਾਤਸ਼ਾਹ ਦੇ ਦਰਬਾਰ ਦੇ ਦਰਸ਼ਨ ਕਰ ਸਕਣ। ਉਹਨਾਂ ਕਿਹਾ ਕਿ 550 ਸਾਲਾਂ ਦਾ ਦਿਹਾੜਾ ਦੁਬਾਰਾ ਸਾਨੂੰ ਨਹੀ ਮਿਲ ਸਕੇਗਾ ਅਤੇ ਵੱਡੀ ਪੱਧਰ ਤੇ ਸੰਗਤਾਂ ਨੂੰ ਇਸ ਪਵਿੱਤਰ ਮੌਕੇ ਤੇ ਪਾਤਸ਼ਾਹ ਦਾ ਅਸਥਾਨ ਦੇ ਦਰਸ਼ਨ ਕਰਨ ਦੀ ਆਗਿਆ ਮਿਲਣੀ ਚਾਹੀਦੀ ਹੈ।Attachments area