• Home
  • ਰਾਹੁਲ ਬੋਲੇ-ਅਸੀਂ ਚਾਹੁੰਦੇ ਹਾਂ ਕਿ ਕਿਸਾਨ ਫਰੰਟ ਫੁੱਟ ‘ਤੇ ਖੇਡਣ ਤੇ ਛਿੱਕੇ ਮਾਰਨ

ਰਾਹੁਲ ਬੋਲੇ-ਅਸੀਂ ਚਾਹੁੰਦੇ ਹਾਂ ਕਿ ਕਿਸਾਨ ਫਰੰਟ ਫੁੱਟ ‘ਤੇ ਖੇਡਣ ਤੇ ਛਿੱਕੇ ਮਾਰਨ

ਜੈਪੁਰ : ਕਾਂਗਰਸ ਦੇ ਕੋਮੀ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਚੋਣਾਂ ਜਿੱਤਣ ਤੋਂ ਬਾਅਦ ਪਹਿਲੀ ਰੈਲੀ ਰੱਖੀ ਤੇ ਇਸ ਸਮੇਂ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਕਾਂਗਰਸ ਨੇ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਜ਼ਰੂਰ ਹਨ ਪਰ ਅਸਲੀ ਮਾਲਿਕ ਜਨਤਾ ਹੀ ਹੈ।
ਉਨਾਂ ਕਿਹਾ ਕਿ ਕਾਂਗਰਸ ਸਰਕਾਰ ਕੰਮ ਕਰਨ ਦੀ ਇਛੁਕ ਹੈ ਤੇ ਕਿਸਾਨਾਂ ਲਈ ਡਟ ਕੇ ਕੰਮ ਕਰਨਾ ਚਾਹੁੰਦੇ ਹਾਂ। ਰਾਹੁਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਫਰੰਟ ਫੁੱਟ 'ਤੇ ਖੇਡਣ ਤੇ ਤਰੱਕੀ ਦੇ ਛਿੱਕੇ ਮਾਰਨ। ਉਨਾਂ ਇਸ ਵੇਲੇ ਮੋਦੀ ਸਰਕਾਰ 'ਤੇ ਵਰਦਿਆਂ ਕਿਹਾ ਕਿ ਮੋਦੀ ਸਰਕਾਰ ਹਮੇਸ਼ਾ ਬੈਕਫੁੱਟ 'ਤੇ ਖੇਡਦੀ ਰਹੀ ਤੇ ਕਿਸਾਨਾਂ ਬਾਰੇ ਉਸ ਨੇ ਕਦੇ ਨਹੀਂ ਸੋਚਿਆ ਸਗੋਂ ਉਦਯੋਗਪਤੀਆਂ ਦੇ ਹੱਕ ਦੀ ਗੱਲ ਕਰਦੀ ਰਹੀ।