• Home
  • ਨਨ ਨਾਲ ਜਬਰ ਜਨਾਹ ਦਾ ਮਾਮਲਾ : ਕੇਰਲ ਪੁਲਿਸ ਨੇ ਬਿਸ਼ਪ ਨੂੰ ਸੰਮਨ ਭੇਜਿਆ

ਨਨ ਨਾਲ ਜਬਰ ਜਨਾਹ ਦਾ ਮਾਮਲਾ : ਕੇਰਲ ਪੁਲਿਸ ਨੇ ਬਿਸ਼ਪ ਨੂੰ ਸੰਮਨ ਭੇਜਿਆ

ਤਿਰੂਵਨੰਤਪੁਰਮ, (ਖ਼ਬਰ ਵਾਲੇ ਬਿਊਰੋ): ਇੱਕ ਨਨ ਨਾਲ ਜਬਰ ਜਨਾਹ ਦੇ ਮਾਮਲੇ 'ਚ ਕੇਰਲ ਪੁਲਿਸ ਨੇ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਸੰਮਨ ਜਾਰੀ ਕੀਤਾ ਹੈ।। ਪੁਲਿਸ ਨੇ ਬਿਸ਼ਪ ਫ਼ਰੈਂਕੋ ਮੁਲੱਕਲ ਨੂੰ 19 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਦਸ ਦਈਏ ਕਿ ਬੀਤੇ ਦਿਨੀਂ ਪੀੜਤ ਨਨ ਨੇ ਇਕ ਪੱਤਰ ਪੋਪ ਨੂੰ ਲਿਖਿਆ ਸੀ ਜਿਸ ਵਿਚ ਉਸ ਨੇ ਦਸਿਆ ਸੀ ਕਿ ਬਿਸ਼ਪ ਨੇ ਉਸ ਦਾ ਜਿਨਸ਼ੀ ਸ਼ੋਸ਼ਣ ਕੀਤਾ ਸੀ ਤੇ ਬਿਸ਼ਪ ਦੀਆਂ ਅਜਿਹੀਆਂ ਹਰਕਤਾਂ ਕਾਰਨ ਕਈ ਹੋਰ ਨਨਜ਼ ਵੀ ਚਰਚ ਛੱਡ ਗਈਆਂ ਸਨ। ਪੀੜਤ ਨੇ ਦਸਿਆ ਕਿ ਵੱਡੇ-ਵੱਡੇ ਪੁਲਿਸ ਅਧਿਕਾਰੀ ਵੀ ਬਿਸ਼ਪ ਦੇ ਹੱਕ 'ਚ ਭੁਗਤ ਗਏ ਸਨ ਤੇ ਉਸ ਨੂੰ ਬਚਾਉਂਦੇ ਰਹੇ। ਮੀਡੀਆ ਵਿਚ ਇਹ ਖ਼ਬਰਾਂ ਆਉਣ ਤੋਂ ਬਾਅਦ ਕੇਰਲ ਪੁਲਿਸ ਨੇ ਨੋਟਿਸ ਲੈਂਦਿਆਂ ਬਿਸ਼ਪ ਨੂੰ ਸੰਮਨ ਜਾਰੀ ਕਰ ਕੇ 19 ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।