• Home
  • ਫਰੀਦਕੋਟ ‘ਚ ਰੈਲੀ ਸਥਾਨ ਦਾ ਜਾਇਜ਼ਾ ਲੈਣ ਪੁੱਜੇ ਸੁਖਬੀਰ ਬਾਦਲ 

ਫਰੀਦਕੋਟ ‘ਚ ਰੈਲੀ ਸਥਾਨ ਦਾ ਜਾਇਜ਼ਾ ਲੈਣ ਪੁੱਜੇ ਸੁਖਬੀਰ ਬਾਦਲ 

ਫਰੀਦਕੋਟ (ਖ਼ਬਰ ਵਾਲੇ ਬਿਊਰੋ )-ਸੋਲਾਂ ਸਤੰਬਰ ਨੂੰ ਫ਼ਰੀਦਕੋਟ ਵਿਖੇ ਕੀਤੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੇ ਸਥਾਨ ਦਾ ਮਾਇਨਾ ਕਰਨ ਲਈ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਥੋੜੀ ਦੇਰ ਪਹਿਲਾਂ ਫਰੀਦਕੋਟ ਰੈਲੀ ਵਾਲੀ ਜਗਾ ਤੇ ਪੁੱਜੇ ।ਇਸ ਰੈਲੀ ਵਿੱਚ ਫ਼ਰੀਦਕੋਟ ਫ਼ਿਰੋਜ਼ਪੁਰ ਅਤੇ ਮੋਗਾ ਦੇ ਬਾਰਾਂ ਵਿਧਾਨ ਸਭਾ ਹਲਕਿਆਂ ਤੋਂ ਵਰਕਰਾਂ ਨੇ ਸ਼ਾਮਿਲ ਹੋਣਾ ਹੈ ।ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕਤੰਤਰ ਵਿੱਚ ਰੈਲੀ ਕਰਨਾ ਕਿਸੇ ਵੀ ਸਿਆਸੀ ਪਾਰਟੀ ਦਾ ਹੱਕ ਹੈ ।ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਕਾਂਗਰਸ ਪਾਰਟੀ ਅਕਾਲੀ ਦਲ ਦੀ ਲੋਕਪ੍ਰਿਯਤਾ ਦੇਖ ਕੇ ਘਬਰਾ ਚੁੱਕੀ ਹੈ ਅਤੇ ਅਜਿਹੇ ਹੱਥਕੰਡੇ ਅਪਣਾ ਰਹੀ ਹੈ ।