• Home
  • ਚੋਣ ਕਮਿਸ਼ਨ ਕਮਿਸ਼ਨ ਨੇ ਸੁਖਬੀਰ ਬਾਦਲ ਦੇ ਪੈਰੀਂ ਹੱਥ ਲਾਉਣ ਵਾਲਾ ਡੀਐਸਪੀ ਬਦਲਿਆ

ਚੋਣ ਕਮਿਸ਼ਨ ਕਮਿਸ਼ਨ ਨੇ ਸੁਖਬੀਰ ਬਾਦਲ ਦੇ ਪੈਰੀਂ ਹੱਥ ਲਾਉਣ ਵਾਲਾ ਡੀਐਸਪੀ ਬਦਲਿਆ

ਚੰਡੀਗਡ•, 11 ਅਪ੍ਰੈਲ : ਬੀਤੇ ਦਿਨੀ ਬਠਿੰਡਾ ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗੋਡੀ ਹੱਥ ਲਾਉਣ ਵਾਲਾ ਪੰਜਾਬ ਪੁਲਸ ਦਾ ਡੀਐੱਸਪੀ ਅਖੀਰ ਚੋਣ ਜ਼ਾਬਤੇ ਦੀ ਭੇਟਾ ਚੜ੍ਹ ਗਿਆ ਹੈ । ਭਾਰਤ ਦੇ ਚੋਣ ਕਮਿਸ਼ਨ ਵੱਲੋਂ ਮਿਲੀਆਂ ਰਿਪੋਰਟਾਂ ਤੋਂ ਬਾਅਦ ਸੁਖਬੀਰ ਬਾਦਲ ਦੇ ਪੈਰੀਂ ਹੱਥ ਲਾਉਣ ਵਾਲਾ ਡੀਐੱਸਪੀ ਸ਼ੇਰ ਸਿੰਘ ਢਿੱਲੋਂ ਨੂੰ ਬਦਲ ਕੇ ਉਸ ਦੀ ਥਾਂ ਤੇ ਅੱਜ ਭਾਇਕ ਹੁਕਮ ਜਾਰੀ ਕਰਕੇ ਕਰਨਵੀਰ ਸਿੰਘ, ਪੀ.ਪੀ.ਐਸ. ਨੂੰ ਡੀ.ਐਸ.ਪੀ. ਸਿਟੀ-2 ਬਠਿੰਡਾ ਨਿਯੁਕਤ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਕਰਨਵੀਰ ਸਿੰਘ, ਪੀ.ਪੀ.ਐਸ. ਨੂੰ ਡੀ.ਐਸ.ਪੀ. ਸਿਟੀ-2 ਬਠਿੰਡਾ ਨਿਯੁਕਤ ਕੀਤਾ ਗਿਆ ਹੈ। ਉਨ•ਾਂ ਦੀ ਨਿਯੁਕਤੀ ਕਰਨ ਸ਼ੇਰ ਸਿੰਘ ਢਿਲੋ, ਪੀ.ਪੀ.ਐਸ. ਦੀ ਥਾਂ 'ਤੇ ਕੀਤੀ ਗਈ ਹੈ। ਅਧਿਕਾਰੀ ਨੂੰ ਤੁਰੰਤ ਅਹੁਦਾ ਸੰਭਾਲਣ ਅਤੇ ਹੁਕਮਾਂ ਦੀ ਪਾਲਣਾ ਸਬੰਧੀ ਰਿਪੋਰਟ ਭੇਜਣ ਲਈ ਵੀ ਕਿਹਾ ਗਿਆ ਹੈ।