• Home
  • ਸੀ.ਪੀ.ਐਮ ਆਗੂ ਰੂਪਬਸੰਤ ਬੜੈਚ ਤੇ ਉਸ ਦੀ ਪਤਨੀ ਵਿਰੁਧ ਐਨ ਆਰ ਆਈ ਔਰਤ ਨਾਲ ਠੱਗੀ ਮਾਰਨ ਦੇ ਮਾਮਲੇ ਵਿੱਚ ਕੇਸ ਦਰਜ਼-ਇੰਤਕਾਲ ਦਰਜ਼ ਨਾ ਹੋਣ ਕਾਰਨ27 ਸਾਲ ਬਾਅਦ ਪਹਿਲਾਂ ਵਿਕੀ ਜ਼ਮੀਨ ਦੀ ਧੋਖੇ ਨਾਲ ਰਜਿਸਟਰੀ ਦਾ ਮਾਮਲਾ

ਸੀ.ਪੀ.ਐਮ ਆਗੂ ਰੂਪਬਸੰਤ ਬੜੈਚ ਤੇ ਉਸ ਦੀ ਪਤਨੀ ਵਿਰੁਧ ਐਨ ਆਰ ਆਈ ਔਰਤ ਨਾਲ ਠੱਗੀ ਮਾਰਨ ਦੇ ਮਾਮਲੇ ਵਿੱਚ ਕੇਸ ਦਰਜ਼-ਇੰਤਕਾਲ ਦਰਜ਼ ਨਾ ਹੋਣ ਕਾਰਨ27 ਸਾਲ ਬਾਅਦ ਪਹਿਲਾਂ ਵਿਕੀ ਜ਼ਮੀਨ ਦੀ ਧੋਖੇ ਨਾਲ ਰਜਿਸਟਰੀ ਦਾ ਮਾਮਲਾ

ਐੱਸ ਏ ਐੱਸ ਨਗਰ :-ਲੋਕਾਂ ਦੇ ਹੱਕਾਂ ‘ਤੇ ਪਹਿਰਾ ਦੇਣ ਦਾ ਦਮ ਭਰਨ ਵਾਲੀ ਮਾਰਕਸਵਾਦੀ ਕਮਿਊਨਿਸਟ ਦੇ ਸੂਬਾ ਕਮੇਟੀ ਮੈਂਬਰ ਅਤੇ ਲੁਧਿਆਣਾ ਜਿਲ੍ਹੇ ਦੇ ਸਕੱਤਰ ਕਾਮਰੇਡ ਰੂਪਬਸੰਤ ਸਿੰਘ ਬੜੈਚ ਅਤੇ ਉਸ ਦੀ ਪਤਨੀ ਜਸਵਿੰਦਰ ਕੌਰ ਵਾਸੀ ਪਿੰਡ ਬੜੈਚ ਜਿਲ੍ਹਾ ਲੁਧਿਆਣਾ ਵਿਰੁਧ ਵਧੀਕ ਡਾਇਰੈਕਟਰ ਜਨਰਲ ਪੁਲਿਸ ਐਨ.ਆਰ.ਆਈ ਵਿੰਗ ਈਸ਼ਵਰ ਸਿੰਘ ਦੇ ਹੁੱਕਮਾਂ ‘ਤੇ ਐਨ.ਆਰ.ਆਈ ਥਾਣਾ ਜਗਰਾਉਂ ਵਿੱਚ ਇੰਗਲੈਂਡ ਵਾਸੀ 65 ਸਾਲਾ ਬਲਵੀਰ ਕੌਰ ਗਰਚਾ ਨਾਲ ਸਾਜਿਸ਼ ਤਹਿਤ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਮੁਕੱਦਮਾਂ ਨੰਬਰ 5 ਭਾਰਤੀ ਦੰਡਾਵਲੀ ਦੀ ਧਾਰਾ 120 ਬੀ ਅਤੇ 420 ਤਹਿਤ ਦਰਜ਼ ਕੀਤਾ ਗਿਆ ਹੈ। ਆਪਣੇ ਲਾਗਲੇ ਪਿੰਡ ਦੀ ਪ੍ਰਵਾਸੀ ਭਾਰਤੀ ਔਰਤ ਨਾਲ ਠੱਗੀ ਦਾ ਮੁਕੱਦਮਾਂ ਦਰਜ਼ ਹੋਣ ਦੀ ਖਬਰ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ।ਇੰਗਲੈਂਡ ਵਾਸੀ ਬਲਵੀਰ ਕੌਰ ਗਰਚਾ ਨੇ ਪੰਜਾਬ ਪੁਲਿਸ ਦੇ ਪ੍ਰਵਾਸੀ ਭਾਰਤੀ ਵਿੰਗ ਕੋਲ 19 ਮਾਰਚ 2018 ਨੂੰ ਸ਼ਿਕਾਇਤ ਵਿੱਚ ਪਿੰਡ ਮੋਹੀ ਵਾਸੀ ਬਖਸ਼ੀਸ ਕੌਰ ਅਤੇ ਮਹਿੰਦਰ ਕੌਰ ਵਿਰੁਧ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਜਸਵਿੰਦਰ ਕੌਰ ਅਤੇ ਉਸ ਦੇ ਪਤੀ ਕਾਮਰੇਡ ਰੂਪਬਸੰਤ ਸਿੰਘ ਬੜੈਚ ਨਾਲ ਅਪਰਾਧਿਕ ਸਾਜਿਸ਼ ਕਰਕੇ ਉਸ ਦੀ ਮਾਲਕੀ ਵਾਲੀ 8 ਕਨਾਲ 9 ਮਰਲੇ ਜ਼ਮੀਨ ਦੀ ਰਜ਼ਿਸਟਰੀ ਜੁਲਾਈ 2011 ਵਿੱਚ ਕਰਵਾਕੇ ਉਸ ਨਾਲ ਠੱਗੀ ਮਾਰੀ ਹੈ। ਸ਼ਿਕਾਇਤ ਵਿੱਚ ਬਲਵੀਰ ਕੌਰ ਗਰਚਾ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਉਕਤ ਜ਼ਮੀਨ ਪਿੰਡ ਕੈਲਪੁਰ ਵਾਸੀ ਰਾਮ ਬਖਸ਼ ਦੀਆਂ ਧੀਆਂ ਬਖਸ਼ੀਸ਼ ਕੌਰ ਅਤੇ ਮਹਿੰਦਰ ਕੌਰ ਤੋਂ ਮਈ 1984 ਵਿੱਚ ਚੰਗੀ ਮੋਟੀ ਰਕਮ ਦੇ ਕੇ ਖਰੀਦੀ ਸੀ, ਪਰ ਇੰਗਲੈਂਡ ਵਿੱਚ ਰਹਿੰਦਿਆਂ ਕਾਨੂੰਨੀ ਜਾਣਕਾਰੀ ਦੀ ਅਣਹੋਂਦ ਕਾਰਨ ਰਜ਼ਿਸਟਰੀ ਉਪਰੰਤ ਇੰਤਕਾਲ ਨਹੀਂ ਕਰਵਾ ਸਕੀ ਸੀ। ਇਸੇ ਦਾ ਫਾਇਦਾ ਉਠਾ ਕੇ 27 ਸਾਲ ਬਾਅਦ ਰੂਪਬਸੰਤ ਸਿੰਘ ਬੜੈਚ ਨੇ ਆਪਣੀ ਪਤਨੀ ਦੇ ਨਾਮ ਇਸ ਜ਼ਮੀਨ ਦੀ ਰਜ਼ਿਸਟਰੀ ਕਰਵਾਈ ਸੀ, ਕਿਉਂਕਿ ਉਹ ਇਸ ਤੱਥ ਤੋਂ ਵਾਕਿਫ ਸੀ ਕਿ ਰਜ਼ਿਸਟਰੀ ਉਪਰੰਤ ਇੰਤਕਾਲ ਨਹੀਂ ਹੋਇਆ ਸੀ। ਇਸ ਮਾਮਲੇ ਦੀ ਜਾਂਚ ਐਨ.ਆਰ.ਆਈ ਵਿੰਗ ਲੁਧਿਆਣਾ ਦੇ ਡੀ.ਐਸ.ਪੀ ਸੁਖਦੇਵ ਸਿੰਘ ਨੇ ਕੀਤੀ ਸੀ ਅਤੇ ਉਨ੍ਹਾਂ ਆਪਣੀ ਜਾਂਚ ਰਿਪੋਰਟ ਵਿੱਚ ਬਲਵੀਰ ਕੌਰ ਗਰਚਾ ਵੱਲੋਂ ਲਾਏ ਦੋਸ਼ਾਂ ਦੀ ਪੁਸ਼ਟੀ ਕੀਤੀ ਸੀ ਅਤੇ ਦਸੰਬਰ 2018 ਵਿੱਚ ਆਪਣੀ ਰਿਪੋਰਟ ਸਹਾਇਕ ਇੰਸਪੈਕਟਰ ਜਨਰਲ ਲੁਧਿਆਣਾ ਨੂੰ ਭੇਜ ਦਿੱਤੀ ਸੀ। ਸਹਾਇਕ ਇੰਸਪੈਕਟਰ ਜਨਰਲ ਲੁਧਿਆਣਾ ਨੇ ਸਾਰੇ ਗਵਾਹਾਂ ਅਤੇ ਮੁੱਦਈ ਨੂੰ ਤਲਬ ਕਰਕੇ ਉਨ੍ਹਾਂ ਦੇ ਬਿਆਨਾਂ ਦੀ ਪੁਸ਼ਟੀ ਕੀਤੀ।ਬਖਸ਼ੀਸ਼ ਕੌਰ ਅਤੇ ਮਹਿੰਦਰ ਕੌਰ ਦੇ ਪੁੱਤਰਾਂ ਨੇ ਪੁਲਿਸ ਕੋਲ ਉਨ੍ਹਾਂ ਦੀ ਵੀ 2015 ਵਿੱਚ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਸੀ। ਕਾਨੂੰਨੀ ਮਸ਼ੀਰ ਦੀ ਰਾਏ ਹਾਸਲ ਕਰਨ ਉਪਰੰਤ ਏ.ਡੀ.ਜੀ.ਪੀ ਐਨ.ਆਰ.ਆਈ ਵਿੰਗ ਦੇ ਹੁੱਕਮਾਂ ‘ਤੇ ਇਹ ਮੁਕੱਦਮਾਂ ਦਰਜ਼ ਹੋਇਆ ਹੈ। ਅੱਜ ਬਲਵੀਰ ਕੌਰ ਗਰਚਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਹੀ ਵਾਸੀ ਉਕਤ ਦੋਵੇਂ ਭੈਣਾਂ ਦਾ ਪਰਿਵਾਰ ਰੂਪਬਸੰਤ ਸਿੰਘ ਦੀ ਮੁਲਾਂਪੁਰ ਸਥਿਤ ਆੜਤ ਦੀ ਦੁਕਾਨ ‘ਤੇ ਪੱਕਾ ਗਾਹਕ ਸੀ, ਇਸੇ ਕਾਰਨ ਇਹ ਸਾਰੀ ਸਾਜ਼ਿਸ਼ ਨੇਪਰੇ ਚੜ੍ਹੀ ਸੀ।