• Home
  • ਪੰਜਾਬ ਕਲਚਰਲ ਸੁਸਾਇਟੀ ਵੱਲੋਂ ਰਾਣੀ ਕੇ ਧਾਲੀਵਾਲ ਦਾ ਸਨਮਾਨ

ਪੰਜਾਬ ਕਲਚਰਲ ਸੁਸਾਇਟੀ ਵੱਲੋਂ ਰਾਣੀ ਕੇ ਧਾਲੀਵਾਲ ਦਾ ਸਨਮਾਨ

ਲੁਧਿਆਣਾ;-ਪੰਜਾਬ ਕਲਚਰਲ ਸੁਸਾਇਟੀ ਵੱਲੋਂ ਕਨੇਡਾ ਤੋਂ ਪੰਜਾਬ ਦੇ ਦੌਰੇ ਤੇ ਆਏ ਸੀਨੀਅਰ ਉਪ ਪ੍ਰਧਾਨ ਹੰਮਬਰ ਕਾਲਜ ਰਾਣੀ ਕੇ ਧਾਲੀਵਾਲ ਦਾ ਸਨਮਾਨ ਸ਼ਹਿਰ ਦੇ ਪੰਜ ਤਾਰਾ ਹੋਟਲ ਪਾਰਕ ਪਲਾਜਾ ਵਿੱਚ ਅਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਸੁਸਾਇਟੀ ਦੇ ਚੇਅਰਮੈਨ ਜਗਪਾਲ ਸਿੰਘ ਖੰਗੂੜਾ ਅਤੇ ਰਾਵਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ ।
ਜਗਪਾਲ ਖੰਗੂੜਾ ਨੇ ਦੱਸਿਆ ਕਿ ਰਾਣੀ ਧਾਲੀਵਾਲ ਸਾਡੇ ਪਿੰਡਾਂ ਦੀ ਸਾਡੇ ਪਰਿਵਾਰ ਦੀ ਹੀ ਮੈਬਰ ਹੈ ਸਾਡੇ ਲਈ ਬਹੁਤ ਫ਼ੱਕਰ ਵਾਲੀ ਗੱਲ ਹੈ ਕਿ ਕਿੱਲਾ ਰਾਇਪੁਰ ਦੀ ਧੀ ਨੇ ਕਨੇਡਾ ਦੀ ਧਰਤੀ ਤੇ ਸਿੱਖਿਆ ਦਾ ਧੁਰਾ ਬਣਕੇ ਇੱਕ ਮੀਲ ਪੱਥਰ ਸਥਾਪਤ ਕੀਤਾ ਹੈ ।
ਪੰਜਾਬ ਕਲਚਰਲ ਸੁਸਾਇਟੀ ਦੇ ਪ੍ਰਧਾਨ ਰਾਵਿੰਦਰ ਸਿੰਘ ਰੁੰਗੂਵਾਲ ਕਿਹਾ ਕਿ ਅੱਜ ਹਰ ਵਿਦੱਆਰਥੀ ਪਸੰਦ ਕਨੇਡਾ ਹੈ ਤੇ ਕਨੇਡਾ ਵਿੰਚ ਪਹਿਲੀ ਪਸੰਦ ਹੰਮਬਰ ਕਾਲਜ ਹੈ ਉਸੇ ਕਾਲਜ ਸੀਨੀਅਰ ਉਪ ਪ੍ਰਧਾਨ ਰਾਣੀ ਕੇ ਧਾਲੀਵਾਲ ਹਨ ਸਾਡੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਉਂਨਾਂ ਦੇ ਜੀਵਨ ਸਾਥੀ ਹੈਰੀ ਧਾਲੀਵਾਲ ਜੋ ਕਨੇਡਾ ਦੇ ਸਿਟੀਜਨ ਜੱਜ ਦੀ ਪਦਵੀ ਤੇ ਰਹਿ ਚੁੱਕੇ ਹਨ ਅਤੇ ਉਹ ਪੰਜਾਬ ਕਲਚਰਲ ਸੁਸਾਇਟੀ ਦੇ ਮੁੱਖ ਸਲਾਹਕਾਰ ਵੀ ਹਨ ਜੋ ਅੱਜ ਸਮਾਗਮ ਵਿੱਚ ਹਾਜ਼ਰ ਸਨ ।
ਸਮਾਗਮ ਵਿੱਚ ਰਾਣੀ ਕੇ ਧਾਲੀਵਾਲ ਨੇ ਕਿਹਾ ਭਾਵੇਂ ਉਹ ਪਹਿਲਾ ਇੰਗਲੈਂਡ ਵਿੱਚ ਰਹੇ ਤੇ ਫਿਰ ਕਨੇਡਾ ਵਿੱਚ ਤੇ ਗੋਰਿਆ ਵੰਗੂ ਕੰਮ ਕਰਨਾ ਪਸੰਦ ਕਰਦੇ ਹਨ ਪਰ ਘਰ ਵਿੱਚ ਆਪਣੀ ਸੱਸ ਦੀ ਪਿਆਰੀ ਨੂੰਹ ਬਣਕੇ ਰਹਿੰਦੇ ਹਨ ਕਿਹਾ ਕਿ ਮੈਨੂੰ ਗੂੜੀ ਪੰਜਾਬੀ ਬੋਲਣਾ ਬਹੁਤ ਪਸੰਦ ਹੈ, ਸਾਨੂੰ ਹਰ ਇੱਕ ਨੂੰ ਗੂੜੀ ਪੰਜਾਬੀ ਆਉਣੀ ਚਾਹੀਦੀ ਹੈ।
ਅੰਤ ਵਿੱਚ ਸੁਰਿੰਦਰ ਸਿੰਘ ਕੂੂਨਰ ਤੇ ਲੱਕੀ ਗਰੇਵਾਲ ਉਪ ਪ੍ਰਧਾਨ ਪੰਜਾਬ ਕਲਚਰਲ ਸੁਸਾਇਟੀ ਨੇ ਸਮਾਗਮ ਵਿੱਚ ਆਏ ਹੋਏ ਸੱਜਨਾ ਦਾ ਸੁਸਾਇਟੀ ਵੱਲੋਂ ਤਹਿ ਦਿਲ ਤੋਂ ਧੰਨਵਾਦ ਕੀਤਾ ਅੱਜ ਦੇ ਸਮਾਗਮ ਵਿੱਚ ਪ੍ਰੋ ਗੁਰਨਾਮ ਸ਼ਿੰਘ ਨਰੰਗਵਾਲ, ਰੁਪਿੰਦਰ ਕੋਰ ,ਮਧੋਕ ਸਿੱਪੀ ਭਸ਼ੀਨ, ਸਤਵੀਰ ਕੋਰ ਅਤੇ ਸਾਹਿਬ ਸਿੰਘ ਹਾਜ਼ਰ ਸਨ।