• Home
  • ਪਟਿਆਲਾ ਰੈਲੀ : ਪਿਉ ਦੀ ਗ਼ੈਰ ਹਾਜ਼ਰੀ ‘ਚ ਪੁੱਤਰ ਨੇ ਗਾਏ ਬਾਦਲ ਦੇ ਸੋਹਲੇ

ਪਟਿਆਲਾ ਰੈਲੀ : ਪਿਉ ਦੀ ਗ਼ੈਰ ਹਾਜ਼ਰੀ ‘ਚ ਪੁੱਤਰ ਨੇ ਗਾਏ ਬਾਦਲ ਦੇ ਸੋਹਲੇ

ਪਟਿਆਲਾ, (ਖ਼ਬਰ ਵਾਲੇ ਬਿਊਰੋ): ਪਟਿਆਲਾ ਦੇ ਪਿੰੜ ਮਹਿਮੂਦਪੁਰ ਵਿਖੇ ਅੱਜ ਹੋਣ ਵਾਲੀ ਅਕਾਲੀ ਦਲ ਦੀ ਰੈਲੀ ਸ਼ੁਰੂ ਹੋ ਚੁੱਕੀ ਹੈ। ਰੈਲੀ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹੁੰਚ ਚੁੱਕੇ ਹਨ। ਇਸ ਸਮੇਂ ਪਾਰਟੀ ਦੇ ਆਗੂ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਇਸ ਸਮੇਂ ਰੈਲੀ ਨੂੰ ਪਰਮਿੰਦਰ ਸਿੰਘ ਢੀਂਡਸਾ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਢੀਂਡਸਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ ਤੇ ਇਹ ਮਾਪਦੰਡ ਪੰਜਾਬ ਲਈ ਖ਼ਤਰਨਾਕ ਹੈ। ਉਨਾਂ ਕਿਹਾ ਕਿ ਸਰਕਾਰ ਹਰੇਕ ਫ਼ਰੰਟ 'ਤੇ ਫੇਲ ਹੋਈ ਹੈ। ਹੁਣ ਆਏ ਦਿਨ ਕੈਪਟਨ ਵਿਰੁਧ ਰੋਸ ਧਰਨੇ ਲੱਗ ਰਹੇ ਹਨ ਅਤੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ। ਇਸ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਡਾ. ਦਲਜੀਤ ਸਿੰਘ ਚੀਮਾ ਨਿਭਾ ਰਹੇ ਹਨ।