• Home
  • ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਕੌਂਸਲਰ ਡੇਅਰੀ ਵਾਲਾ ਨੇ ਸਾਥੀਆਂ ਸਮੇਤ ਬਾਦਲ ਦਲ ਨੂੰ ਫ਼ਤਹਿ ਬੁਲਾ ਕੇ ਕੇਵਲ ਢਿੱਲੋਂ ਦੀ ਅਗਵਾਈ ਕਬੂਲੀ

ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਕੌਂਸਲਰ ਡੇਅਰੀ ਵਾਲਾ ਨੇ ਸਾਥੀਆਂ ਸਮੇਤ ਬਾਦਲ ਦਲ ਨੂੰ ਫ਼ਤਹਿ ਬੁਲਾ ਕੇ ਕੇਵਲ ਢਿੱਲੋਂ ਦੀ ਅਗਵਾਈ ਕਬੂਲੀ

ਬਰਨਾਲਾ, 23 ਅਪ੍ਰੈਲ ( ਐਚ.ਐੱਸ ਸ਼ੱਮੀ)-ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇ ਵੱਡਾ ਝਟਕਾ ਲੱਗਾ ਜਦੋ ਬਰਨਾਲਾ ਤੋਂ ਸਾਬਕਾ ਕੌਂਸਲਰ ਜਸਮੇਲ ਸਿੰਘ ਡੇਅਰੀਵਾਲਾ ਅਤੇ ਐਸ ਸੀ ਵਿੰਗ ਦੇ ਜ਼ਿਲਾ ਪ੍ਰਧਾਨ ਕਮਲਦਾਸ ਸਮੇਤ ਅਨੇਕਾਂ ਪਰਿਵਾਰਾਂ ਨੇ ਸਂਗਰੂਰ ਲੋਕ ਸਭ ਤੋਂ ਉਮੀਦਵਾਰ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ । ਸ਼੍ਰੋਮਣੀ ਅਕਾਲੀ ਦਲ ਛੱਡਣ ਵਾਲਿਆਂ ਵਿੱਚ ਮਨਜੀਤ ਕੌਰ ਬੱਬੂ , ਮੋਹਿੰਦਰ ਕੌਰ , ਗੁਰਪ੍ਰੀਤ ਸਿੰਘ ਭੱਟੀ , ਮਨਦੀਪ ਸਿੰਘ ਬਾਜਵਾ , ਅਵਤਾਰ ਸਿੰਘ , ਕੁਲਵਿੰਦਰ ਸਿੰਘ , ਨਿਸ਼ਾਨ ਸਿੰਘ , ਅਮ੍ਰਿਤਪਾਲ ਸਿੰਘ , ਸੁਖਵਿੰਦਰ ਸਿੰਘ , ਬੂਟਾ ਸਿੰਘ ਸਮੇਤ ਅਨੇਕਾਂ ਹੋਰ ਆਗੂ ਸ਼ਾਮਿਲ ਹਨ । ਕੇਵਲ ਸਿੰਘ ਢਿੱਲੋਂ ਨੇ ਸਮਾਗਮ ਦੋਰਾਨ ਸਿਰੋਪਾਓ ਨਾਲ ਓਹਨਾ ਦਾ ਪਾਰਟੀ ਵਿਚ ਸਵਾਗਤ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਓਹਨਾ ਦਾ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।

ਇਸ ਮੌਕੇ ਤੇ ਬੋਲਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ , ਉਹ ਪਾਰਟੀ ਹੈ ਜਿਸ ਪਾਰਟੀ ਦੇ ਸਰਪ੍ਰਸਤ ਹੀ ਦੋਗਲੀ ਰਾਜਨੀਤਿ ਕਰਦਾ ਹੋਵੇ ਤਾਂ ਪੂਰੀ ਪਾਰਟੀ ਦਾ ਤਾਂ ਫਿਰ ਰੱਬ ਹੀ ਰਾਖਾ ਹੁੰਦਾ। ਨਸ਼ੇ ਦੇ ਮੁੱਦੇ ਤੇ ਪਾਣੀ ਦੇ ਮੁੱਦੇ ਤੇ ਉਹਨਾਂ ਦੀ ਦੋਗਲੀ ਨੀਤੀ ਲੋਕਾਂ ਸਾਮ੍ਹਣੇ ਆਈ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਉੱਤੇ ਵਿਦੇਸ਼ ਤੋਂ ਆਏ ਫੰਡਾਂ ਦੇ ਗਬਣ ਦੇ ਜੋ ਆਰੋਪ ਲੱਗ ਰਹੇ ਹਨ ਉਸ ਤੋਂ ਇਹਨਾਂ ਦਾ ਦੋਗਲਾ ਚੇਹਰਾ ਸਾਮਣੇ ਆ ਚੁੱਕਾ ਹੈ
ਅਕਾਲੀ ਦਲ ਅਤੇ ਭਾਜਪਾ ਤੇ ਵਰਦਿਆਂ ਉਹਨਾਂ ਨੇ ਕਿਹਾ ਦੀ ਇਸ ਸਾਂਝੀ ਸਰਕਾਰ ਨੇ ਹਰ ਵਰਗ ਦਾ ਲੱਕ ਤੋੜ ਦਿੱਤਾ ਅਤੇ ਜਿਸ ਤਰਾਂ ਦੀ ਲੁੱਟ ਘਸੁਟ ਅਕਾਲੀ ਦਲ ਭਾਜਪਾ ਸਰਕਾਰ ਨੇ ਸਮੇ ਹੋਈ ਉਹ ਕਦੇ ਵੀ ਨਹੀਂ ਹੋਈ। ਓਹਨਾ ਨੇ ਕਿਹਾ ਕਿ ਅਕਾਲੀ ਦਲ ਦੀ ਭਾਈਵਾਲ ਭਾਜਪਾ ਨੇ ਆਪਣੀਆਂ ਨੀਤੀਆਂ ਨਾਲ ਦੇਸ਼ ਦੇਸ਼ ਦੀ ਆਰਥਿਕਤਾ ਉੱਤੇ ਗਹਿਰਾ ਅਸਰ ਪਾਇਆ ਜਿਸ ਨਾਲ ਹਰ ਵਰਗ ਨੂੰ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਆਗੂਆਂ ਨੇ ਕਿਹਾ ਕਿ ਉਹ ਕੇਵਲ ਸਿੰਘ ਢਿੱਲੋਂ ਦੇ ਵਿਕਾਸ ਕਾਰਜਾਂ ਅਤੇ ਵਿਕਾਸ ਪ੍ਰਤੀ ਓਹਨਾ ਦੀ ਲੱਗਣ ਨੂੰ ਦੇਖਦਿਆਂ ਹੋਇਆਂ , ਓਹਨਾ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਓਹਨਾ ਨੇ ਕਿਹਾ ਕਿ ਅਕਾਲੀ ਦਲ ਨੇ ਲੁੱਟ ਘਸੁਟ ਕੀਤੀ ਅਤੇ ਪੰਜਾਬ ਵਾਸੀਆਂ ਨੂੰ ਗੁਮਰਾਹ ਕੀਤਾ। ਓਹਨਾ ਨੇ ਕੇਵਲ ਸਿੰਘ ਢਿੱਲੋਂ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲਿਆਂ ਆਗਾਮੀ ਸੰਗਰੂਰ ਲੋਕ ਸਭ ਚੋਣਾਂ ਵਿਚ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭ ਪਾਰਲੀਮੈਂਟ ਵਿਚ ਭੇਜਣਗੇ