• Home
  • ਪੰਜਾਬ ਚ ਕਿੰਨੇ ਮਰਦ, ਕਿੰਨੀਆਂ ਔਰਤਾਂ ਤੇ ਕਿੰਨੇ ਨਵੇਂ ਵੋਟਰ ਬਣੇ ? ਪੜ੍ਹੋ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਗਿਣਤੀ ਦਾ ਜਾਰੀ ਅੰਕੜਾ

ਪੰਜਾਬ ਚ ਕਿੰਨੇ ਮਰਦ, ਕਿੰਨੀਆਂ ਔਰਤਾਂ ਤੇ ਕਿੰਨੇ ਨਵੇਂ ਵੋਟਰ ਬਣੇ ? ਪੜ੍ਹੋ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਗਿਣਤੀ ਦਾ ਜਾਰੀ ਅੰਕੜਾ

ਚੰਡੀਗੜ੍ਹ 28 ਅਪ੍ਰੈਲ : ਪੰਜਾਬ ਰਾਜ ਵਿੱਚ 31 ਜਨਵਰੀ 2019 ਤੋਂ ਲੈ ਕੇ 19 ਅਪ੍ਰੈਲ  2019 ਤੱਕ 4,68,059 ਨਵੇਂ ਨਾਂ ਵੋਟਰ ਸੂਚੀ ਵਿੱਚ ਦਰਜ ਹੋਏ ਹਨ।

ਇਹ ਜਾਣਕਾਰੀ ਅੱਜ ਇੱਥੇ ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 31 ਜਨਵਰੀ 2019 ਤੋਂ ਲੈ ਕੇ 19 ਅਪ੍ਰੈਲ 2019 ਤੱਕ 1128 ਐਨ.ਆਰ.ਆਈ. ਵੋਟਰਾਂ ਨੇ ਆਪਣੇ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਏ ਹਨ। ਜਿਨ੍ਹਾਂ ਵਿਚੋਂ 895 ਪੁਰਸ਼ ਅਤੇ 233 ਮਹਿਲਾਵਾਂ ਹਨ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਰਾਜ ਵਿੱਚ 2,20,886 ਪੁਰਸ਼ ਅਤੇ 2,45,898 ਮਹਿਲਾਵਾਂ ਅਤੇ 147 ਥਰਡ ਜੈਂਡਰ ਦੇ ਨਵੇਂ ਵੋਟਰਾਂ ਨੇ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ਼ ਕਰਵਾਇਆ ਹੈ। ਹੁਣ ਪੰਜਾਬ ਰਾਜ ਵਿੱਚ ਕੁਲ 2,07,81,211 ਵੋਟਰ ਹੋ ਗਏ ਹਨ ਜਿਨ੍ਹਾਂ ਵਿੱਚੋਂ 1,09,50,735 ਪੁਰਸ਼, 98,29,916 ਮਹਿਲਾਵਾਂ ਅਤੇ 560 ਥਰਡ ਜੈਂਡਰ ਦੇ ਵੋਟਰ ਹਨ।

ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਰਾਜ ਵਿੱਚ ਕੁਲ 2,03,74,375 ਵੋਟਰ ਸਨ।