• Home
  • ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਵੁਮੈਨ ਆਰਟਿਸਟਸ ਐਗਜੀਬਿਸ਼ਨ ਦਾ ਉਦਘਾਟਨ

ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਵੁਮੈਨ ਆਰਟਿਸਟਸ ਐਗਜੀਬਿਸ਼ਨ ਦਾ ਉਦਘਾਟਨ

ਕਵਿਤਾ ਮਹਿਰੋਤਰਾ ਦੀ ਪੇਂਟਿੰਗ 'ਐਗਜ਼ਿਟ ਆਫ਼ ਲਾਈਫ' ਨੂੰ ਮਿਲਿਆ ਉੱਤਮ ਪੁਰਸਕਾਰ

ਚੰਡੀਗੜ੍ਹ 16 ਅਪ੍ਰੈਲ :

ਪੰਜਾਬ ਡਾਇਰੈਕਟੋਰੇਟ ਜਨਰਲ ਆਫ ਪੁਲਿਸ, ਦਿਨਕਰ ਗੁਪਤਾ ਵੱਲੋਂ ਅੱਜ ਇੱਥੇ ਗੈਲਰੀਜ਼ ਆਫ ਫਾਈਨ ਆਰਟਸ ਮਿਊਜ਼ੀਅਮ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ 8ਵੀਂ ਆਲ ਇੰਡੀਆ ਵੁਮੈਨ ਆਰਟਿਸਟਸ ਕੰਟੈਂਪਰਰੀ ਆਰਟ ਐਗਜੀਬਿਸ਼ਨ ਦਾ ਉਦਘਾਟਨ ਕੀਤਾ ਗਿਆ।

ਇਸ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਕਲਾ ਮਹਿਲਾ ਸਸ਼ਕਤੀਕਰਨ ਦਾ ਪ੍ਰਗਟਾਵਾ ਹੈ। ਮਹਿਲਾ ਚਿੱਤਰਕਾਰਾਂ ਦੇ ਕੰਮ ਦਾ ਪ੍ਰਦਰਸ਼ਨ ਕਰਨ ਲਈ ਆਯੋਜਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਜੀਵਨ ਦੇ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਤਾਕਤਵਾਰ ਅਤੇ ਪ੍ਰਤਿਭਾਸ਼ਾਲੀ ਹਨ।

ਇਸ ਮੌਕੇ ਉਨ੍ਹਾਂ ਵਿਭਿੰਨ ਸ਼੍ਰੇਣੀਆਂ ਦੇ ਜੇਤੂਆਂ ਨੂੰ ਇਨਾਮ ਵੀ ਵੰਡੇ। ਪੇਸ਼ੇਵਰ ਸ਼੍ਰੇਣੀ ਵਿੱਚ ਲਖਨਊ, ਉੱਤਰ ਪ੍ਰਦੇਸ਼ ਦੀ ਕਵਿਤਾ ਮਹਿਰੋਤਰਾ ਨੂੰ ਉਸਦੀ ਪੇਂਟਿੰਗ 'ਐਗਜ਼ਿਟ ਆਫ ਲਾਈਫ' ਲਈ 50,000 ਰੁਪਏ ਅਤੇ ਇਲਾਹਾਬਾਦ, ਯੂ.ਪੀ. ਦੀ ਨੇਹਾ ਜੈਸਵਾਲ ਨੂੰ ਪਟੁਰਕਰ 'ਕੈਂਪਾਨੀਅਨ' ਲਈ 45,000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਆ ਗਿਆ।

ਇਸੇ ਸ਼੍ਰੇਣੀ ਵਿੱਚ ਪੰਚਕੂਲਾ ਦੀ ਪ੍ਰੀਤੀ ਧਨੀਆ ਨੂੰ ਉਸਦੀ ਪੇਂਟਿੰਗ 'ਬਾਊਂਡਡ ਪ੍ਰੀਸ਼ੀਅਸ ਟਾਈਮ' ਲਈ  40,000 ਰੁਪਏ ਅਤੇ ਸੋਲਾਪੁਰ, ਮਹਾਰਾਸ਼ਟਰ ਦੀ ਵਰਸ਼ਾ ਮਿਥੁਨ ਨਿਰੰਜਨ ਨੂੰ 'ਗੁੱਡ ਮਾਰਨਿੰਗ' ਲਈ 35,000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।

ਵਿਦਿਆਰਥੀਆਂ ਦੀ ਸ਼੍ਰੇਣੀ ਵਿੱਚ ਅਰਾਤੀ ਮੌਰਿਆ ਨੂੰ ਉਸਦੀ ਪੇਂਟਿੰਗ 'ਕਿਊਰੀਸਿਟੀ-3' ਅਤੇ ਰੀਤੂ (ਦੋਵੇਂ ਖੈਰਾਗੜ੍ਹ, ਛੱਤੀਸਗੜ੍ਹ ਤੋਂ) ਨੂੰ 'ਈਮਰਜੈਂਸ' ਲਈ 25000 ਰੁਪਏ (ਹਰੇਕ) ਦੀ ਨਕਦ ਰਾਸ਼ੀ ਨਾਲ ਸਨਮਾਨਿਆ ਗਿਆ।

ਇਸੇ ਸ਼੍ਰੇਣੀ ਵਿੱਚ, ਰਾਂਚੀ, ਝਾਰਖੰਡ ਤੋਂ ਅਗੋਮੋਨੀ ਸੈਨ ਨੂੰ ਉਸਦੀ ਰਚਨਾ 'ਇਨਵਰਡ ਲੁਕਿੰਗ' ਅਤੇ ਹੈਦਰਾਬਾਦ, ਤੇਲੰਗਾਨਾ ਦੀ ਪ੍ਰਿਆ ਸਿਸੋਦੀਆ ਨੂੰ '3 ਜਨਰੇਸ਼ਨਸ' ਲਈ 20,000 ਰੁਪਏ (ਹਰੇਕ) ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।