• Home
  • ਇਤਿਹਾਸ ਦੇ ਮਾਡਲ ਪੇਪਰ ਤੇ ਪ੍ਰਸ਼ਨ ਬੈਂਕ ਵੈਬ-ਸਾਈਟ ‘ਤੇ

ਇਤਿਹਾਸ ਦੇ ਮਾਡਲ ਪੇਪਰ ਤੇ ਪ੍ਰਸ਼ਨ ਬੈਂਕ ਵੈਬ-ਸਾਈਟ ‘ਤੇ

ਐੱਸ.ਏ.ਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੇ ਇਤਿਹਾਸ ਪੜ੍ਹਨ ਵਾਲੇ  ਵਿਦਿਆਰਥੀਆਂ ਦੀ ਸਹੂਲਤ ਲਈ ਇਤਿਹਾਸ ਵਿਸ਼ੇ ਦੇ ਮਾਡਲ ਟੈਸਟ ਪੇਪਰ ਅਤੇ ਪ੍ਰਸ਼ਨ ਬੈਂਕ ਬੋਰਡ ਦੀ ਵੈਬ ਸਾਈਟ ਉਤੇ ਉਪਲਬਧ ਕਰਵਾਏ ਗਏ ਹਨ| ਇਹ ਟੈਸਟ ਪੇਪਰ ਸਿਰਫ ਵਿਲੱਖਣ ਸਮਰਥਾ ਵਾਲੇ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਜਨਰਲ ਵਿਦਿਆਰਥੀਆਂ ਲਈ ਵੀ ਹਨ ਜਦੋਂ ਕਿ ਹੋਰ ਵਿਸ਼ਿਆਂ ਦੇ ਵੀ ਵਿੱਲਖਣ ਸਮਰਥਾ ਵਾਲੇ ਵਿਦਿਆਰਥੀਆਂ ਲਈ ਮਾਡਲ ਪੇਪਰ ਤੇ ਪ੍ਰਸ਼ਨ ਬੈਂਕ  ਵੈਬ-ਸਾਈਟ ਉਤੇ ਉਪਲਬਧ ਹਨ| 
ਵਰਨਣਯੋਗ ਹੈ ਕਿ ਬੋਰਡ ਵੱਲੋਂ ਸੀਨੀਅਰ ਸੈਕੰਡਰੀ ਪੱਧਰ ਉੱਤੇ ਵਿਸ਼ਾ ਇਤਿਹਾਸ ਨਵੀਂ ਪਾਠ-ਪੁਸਤਕ ਤੇ ਪਾਠ ਕ੍ਰਮ ਪ੍ਰਤੀ ਉੱਠੇ ਵਿਵਾਦ ਮਗਰੋਂ ਪੁਰਾਣਾ ਪਾਠ-ਕ੍ਰਮ ਹੀ ਇਕ ਸਾਲ ਲਈ ਲਾਗੂ ਕਰ ਦਿੱਤਾ ਗਿਆ ਸੀ ਜਿਸ ਦੀ ਕੋਈ ਪਾਠ-ਪੁਸਤਕ ਬੋਰਡ ਵੱਲੋਂ ਤਿਆਰ ਨਹੀਂ ਕੀਤੀ ਹੋਈ ਨਵਾਂ ਪਾਠ ਕ੍ਰਮ ਤੇ ਪਾਠ-ਪੁਸਤਕ ਤਿਆਰ ਹੋਣ ਵਿੱਚ ਦੇਰੀ ਹੋਣ ਨਾਲ ਵਿਦਿਆਰਥੀਆਂ ਵਿੱਚ ਨਵੇਂ ਸੈਸ਼ਨ ਦੌਰਾਨ ਵਿਸ਼ੇ ਸਬੰਧੀ ਭੰਬਲਭੂਸਾ ਹੀ ਬਣਿਆ ਰਿਹਾ ਸੀ, ਜਿਸਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਵਧੇਰੇ ਸੌਖ  ਪ੍ਰਦਾਨ ਕਰਨ ਹਿੱਤ ਬੋਰਡ ਵੱਲੋਂ ਇਸ ਸਾਲ ਤੋਂ ਮਾਡਲ ਪੇਪਰ ਤੇ ਪ੍ਰਸ਼ਨ ਬੈਂਕ ਤਿਆਰ ਕਰਕੇ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ|
ਬੋਰਡ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਤਿਹਾਸ ਦੇ ਮਾਡਲ ਪ੍ਰਸ਼ਨ ਪੱਤਰ ਅਤੇ ਪ੍ਰਸ਼ਨ ਬੈਂਕ ਬੋਰਡ ਦੀ ਵੈਬ-ਸਾਈਟ ਮਮਮ|ਬਤਕਲ|.ਫ|ਜਅ ਉਤੇ ਉਪਲਬਧ ਹਨ|