• Home
  • ਖਹਿਰਾ ਨੇ ਹਰਸਿਮਰਤ ਬਾਦਲ ਨੂੰ ਲਲਕਾਰਿਆ ਕਿਹਾ ਬਾਦਲ ਪਰਿਵਾਰ ਦੀ ਰਜਵਾੜਾਸ਼ਾਹੀ ਰਾਜਨੀਤੀ ਖਤਮ ਕਰਨ ਲਈ ਬਠਿੰਡਾ ਤੋਂ ਚੋਣ ਮੈਦਾਨ ਚ ਆਇਆ ਹਾਂ

ਖਹਿਰਾ ਨੇ ਹਰਸਿਮਰਤ ਬਾਦਲ ਨੂੰ ਲਲਕਾਰਿਆ ਕਿਹਾ ਬਾਦਲ ਪਰਿਵਾਰ ਦੀ ਰਜਵਾੜਾਸ਼ਾਹੀ ਰਾਜਨੀਤੀ ਖਤਮ ਕਰਨ ਲਈ ਬਠਿੰਡਾ ਤੋਂ ਚੋਣ ਮੈਦਾਨ ਚ ਆਇਆ ਹਾਂ

ਖੈਰਾ ਦੀ ਅਗਵਾਈ ਵਿਚ 100 ਕਿਲੋਮੀਟਰ ਲੰਬਾ ਕਾਫਲਾ ਮੌਰ ਤੋਂ ਤਲਵੰਡੀ ਸਾਬੋ ਪਹੁੰਚਿਆ

ਬਠਿੰਡਾ,  ਮਾਰਚ 25-ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਪੰਜਾਬ ਡੈਮੋਕਰੇਟਿਕ ਗਠਜੋੜ ਦੇ ਬਠਿੰਡਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਵੱਡੇ ਰੋਡ ਸ਼ੋਅਨਾਲ ਆਪਣੀ ਚੋਣ ਮੁਹਿੰਮ ਦਾ ਢੋਲ ਵਜਾ ਦਿੱਤਾ। ਅੱਜ ਖੈਰਾ ਦੀ ਅਗਵਾਈ ਵਿਚ 100 ਕਿਲੋਮੀਟਰ ਲੰਬਾ ਕਾਫਲਾ ਮੌਰ ਤੋਂ ਤਲਵੰਡੀ ਸਾਬੋ ਪਹੁੰਚਿਆ  ਤੇ ਪਾਰਟੀ ਵਰਕਰਾਂ ਵਿਚਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ.

ਖਹਿਰਾ ਨੇ ਅੱਜ ਬਿਆਨ ਜਾਰੀ ਕਰਕੇ ਕਿਹਾ ਕਿ ਉਨ•ਾਂ ਨੂੰ ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਦੀ ਚੁਣੌਤੀ ਮਨਜ਼ੂਰ ਹੈ। ਉਨ•ਾਂ ਕਿਹਾ ਕਿ ਉਹ ਲੋਕਾਂ ਦਾਪਰਿਵਾਰਵਾਦ ਦੀ ਸਿਆਸਤ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ। ਉਨ•ਾਂ ਬਾਦਲ ਤੇ ਭਾਈ ਭਤੀਜਾਵਾਦ ਦੀ ਸਿਆਸਤ ਦੇ ਨਾਲ, ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕਰਨ ਦਾ ਵੀ ਦੋਸ਼ਲਾਇਆ। ਉਨ•ਾਂ ਕਿਹਾ ਕਿ ਬਾਦਲ ਤੇ ਕੈਪਟਨ ਦੋਵੇਂ ਆਪਸ ਵਿਚ ਮਿਲ ਕੇ ਵਾਰੀ ਵਾਰੀ ਲੋਕਾਂ ਨੂੰ ਲੁੱਟਣ ਦੀ ਖੇਡ, ਖੇਡ ਰਹੇ ਹਨ। 

ਉਨ•ਾਂ ਕਿਹਾ ਕਿ ਮਾਲਵਾ ਬਾਦਲਾਂ ਹੱਥੋਂ ਪੀੜਤ ਸਭ ਤੋਂ ਵੱਡਾ ਇਲਾਕਾ ਹੈ। ਬਾਦਲਾਂ ਨੇ ਪੰਜ ਸਾਲ ਤੱਕ ਲੋਕਾਂ ਤੇ ਰਾਜ ਕੀਤਾ ਪਰ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲਕਰਨ ਵਿਚ ਨਾਕਾਮ ਰਹੇ। ਉਨ•ਾਂ ਕਿਹਾ ਕਿ ਨਸ਼ੇ, ਗਰੀਬੀ ਤੇ ਬੇਰੁਜ਼ਗਾਰੀ ਭਖਦੇ ਮਸਲੇ ਹਨ। ਰਾਜ ਵਿਚ ਸਿਰਫ ਉਨ•ਾਂ ਨੂੰ ਹੀ ਫਾਇਦਾ ਹੋਇਆ ਹੈ ਜਿਨ•ਾਂ ਦੀ ਬਾਦਲਾਂ ਨਾਲਨੇੜਤਾ ਹੈ। ਕਿਸਾਨਾਂ ਖਾਸ ਕਰਕੇ ਮਾਨਸਾ ਤੇ ਬਠਿੰਡਾ ਜ਼ਿਲਿ•ਆਂ ਦੇ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੈ। ਕਿਸਾਨਾਂ ਦੀ ਤਬਾਹੀ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ।

ਉਨ•ਾਂ ਬਠਿੰਡਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਦਲਾਂ ਦੇ ਜ਼ੁਲਮਾਂ ਦਾ ਅੰਤ ਕਰਨ ਲਈ ਉਨ•ਾਂ ਨੂੰ ਜਿਤਾਉਣ। ਬਾਦਲ ਲੋਕਰਾਜ ਲਈ ਖਤਰਾ ਹਨ ਕਿਉਂਕਿਉਹ ਰਾਜ ਵਿਚ ਮਾਫੀਆ ਸਭਿਆਚਾਰ ਲੈ ਕੇ ਆਏ ਹਨ। ਕੈਪਟਨ ਸਰਕਾਰ ਬਾਦਲਾਂ ਦੇ ਰਾਜ ਦਾ ਹੀ ਵਾਧਰਾ ਹੈ। ਜ਼ਮੀਨੀ ਪੱਧਰ ਤੇ ਕੁੱਝ ਵੀ ਨੀ ਬਦਲਿਆ। ਬਾਦਲ ਤੇ ਕੈਪਟਨ ਨੂੰਸਬਕ ਸਿਖਾਉਣ ਦਾ ਇਹ ਸਭ ਤੋਂ ਵਧੀਆ ਮੌਕਾ ਹੈ। ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਭੋਜਨ ਮੰਤਰੀ ਹੁੰਦੇ ਹੋਏ ਵੀ ਮਾਲਵੇ ਵਿਚ ਕੋਈ ਵੱਡਾ ਕਾਰਖਾਨਾ ਲਿਆਉਣ ਵਿਚ ਫੇਲਸਾਬਤ ਹੋਈ। ਉਹ ਸੂਬੇ ਵਿਚ ਬੇਰੁਜ਼ਗਾਰੀ ਤੇ ਕਿਸਾਨਾਂ ਦੇ ਮਸਲਿਆਂ ਦਾ ਕੇਂਦਰ ਤੋਂ ਹੱਲ ਕਰਵਾਉਣ ਵਿਚ ਵੀ ਫੇਲ ਰਹੀ। ਉਸ ਨੇ ਸਿਰਫ ਆਪਣੇ ਪਰਿਵਾਰ ਦੀ ਜਾਇਦਾਦ ਵਧਾਉਣਲਈ ਕੰਮ ਕੀਤਾ। ਪਿਛਲੇ ਪੰਜ ਸਾਲਾਂ ਵਿਚ ਉਸ ਦੀ ਜਾਇਦਾਦ ਵਿਚ ਸਰਾਲ ਵਾਂਗ ਵਾਧਾ ਹੋਇਆ। ਹਰਸਿਮਰਤ ਕੌਰ ਉਸ ਮਜੀਠੀਆ ਪਰਿਵਾਰ ਨਾਲ ਸਬੰਧ ਰੱਖਦੀ ਹੈ ਜਿਸ ਨੇਜਲਿ•ਆਂਵਾਲੇ ਬਾਗ ਦੇ ਕਾਤਲ ਉਡਵਾਈਰ ਨੂੰ ਖਾਣੇ ਦੀ ਦਾਅਵਤ ਦਿੱਤੀ ਸੀ ।

ਉਨ•ਾਂ ਕਿਹਾ ਕਿ ਪੰਜਾਬ ਏਕਤਾ ਪਾਰਟੀ ਸਿਆਸਤ ਦੇ ਖਲਾਅ ਨੂੰ ਭਰੇਗੀ ਤੇ ਲੋਕਾਂ ਨੂੰ ਵਧੀਆ ਬਦਲ ਦੇਵੇਗੀ। ਲੋਕਾਂ ਦੇ ਅੱਜ ਹੁੰਗਾਰੇ ਨੇ ਪੰਜਾਬ ਏਕਤਾ ਪਾਰਟੀ ਦੇਕਾਰਕੁਨਾਂ ਦੇ ਹੌਸਲੇ ਬੁਲੰਦ ਕੀਤੇ ਹਨ