• Home
  • ਮੁੱਖ ਮੰਤਰੀ ਪਹੁੰਚੇ ਮਝੈਲਾਂ ਦੇ ਵਿਹੜੇ-ਸੁਣੀਆਂ ਮੁਸ਼ਕਲਾਂ

ਮੁੱਖ ਮੰਤਰੀ ਪਹੁੰਚੇ ਮਝੈਲਾਂ ਦੇ ਵਿਹੜੇ-ਸੁਣੀਆਂ ਮੁਸ਼ਕਲਾਂ

ਤਰਨਤਾਰਨ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੱਜ ਤਰਨਤਾਰਨ ਜ਼ਿਲੇ ਦੇ ਦੌਰੇ'ਤੇ ਹਨ। ਉਨਾਂ ਨਾਲ ਵਿਧਾਇਕ ਸੁਖਪਾਲ ਭੁੱਲਰ, ਤਰਨਤਾਰਨ ਤੋਂ ਵਿਧਾਇਕ ਅਗਨੀਹੋਤਰੀ ਤੇ ਪੱਟੀ ਤੋਂ ਵਿਧਾਇਕ ਹਰਮਿੰਦਰ ਗਿੱਲ ਤੋਂ ਇਲਾਵਾ ਭਾਰੀ ਗਿਣਤੀ ਵਿਚ ਪ੍ਰਸ਼ਾਸਨਿਕ ਅਧਿਕਾਰੀ ਵੀ ਹਨ।। ਇਸ ਦੌਰਾਨ ਉਨਾਂ ਮੀਂਹ ਦੇ ਪਾਣੀ ਦੀ ਮਾਰ ਕਾਰਨ ਹੋਏ ਨੁਕਸਾਨ ਅਤੇ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਵੀ ਲਿਆ। ਪਿੰਡ ਅਮਰਕੋਟ ਵਿਖੇ ਮੁੱਖ ਮੰਤਰੀ ਨੇ ਲੋਕਾਂ ਦੀਆਂ ਕੋਲ ਖੜ ਕੇ ਮੁਸ਼ਕਲਾਂ ਸੁਣੀਆਂ ਗਈਆਂ।। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਖੇਮਕਰਨ ਨੇੜੇ ਅਮਰਕੋਟ ਧਨਾ ਮੰਡੀ ਸਮੇਤ ਹੋਰ ਇਲਾਕਿਆਂ ਦਾ ਵੀ ਦੌਰਾ ਕੀਤਾ ਅਤੇ ਪੀੜਤ ਲੋਕਾਂ ਦਾ ਹਾਲ ਸੁਣਿਆ। ਇਸ ਮੌਕੇ ਮੁੱਖ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੀ ਸਰਕਾਰ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਪਿਛਲੇ 3 ਦਿਨਾਂ ਤੋਂ ਪੰਜਾਬ ਭਰ 'ਚ ਭਾਰੀ ਮੀਂਹ ਪਿਆ, ਜਿਸ ਕਾਰਨ ਨਦੀਆਂ ਤੇ ਡੈਮਾਂ ਨਾਲ ਲੱਗਦੇ ਇਲਾਕਿਆਂ 'ਚ ਹੜ ਆਉਣ ਕਾਰਨ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਹੋਇਆ।। ਕਈ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਕੱਚੇ ਮਕਾਨਾਂ ਦੀਆਂ ਛੱਤਾਂ ਡਿੱਗ ਪਈਆਂ ਅਤੇ ਇਨ•ਾਂ ਮਕਾਨਾਂ 'ਚ ਰਹਿਣ ਵਾਲੇ ਕਈ ਜੀਆਂ ਦੀਆਂ ਜਾਨਾਂ ਵੀ ਜਾ ਚੁਕੀਆਂ ਹਨ। ਇਸ ਦਾ ਸਭ ਤੋਂ ਜ਼ਿਆਦਾ ਅਸਰ ਮਾਝੇ ਵਿਚ ਦੇਖਣ ਨੂੰ ਮਿਲਿਆ ਜਿਸ ਕਾਰਨ ਅੱਜ ਮੁੱਖ ਮੰਤਰੀ ਅੱਜ ਦੌਰਾ ਕਰ ਰਹੇ ਹਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਹੜ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ।