• Home
  • ਭੁੱਖ ਹੜਤਾਲ ਅੱਜ 20ਵੇਂ ਦਿਨ ਵੀ ਜਾਰੀ:-ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਅਨੁਸੂਚਿਤ ਜਾਤੀ ਪੀੜਤ ਪਰਿਵਾਰਾਂ ਦੀ ਕੀਤੀ ਹਮਾਇਤ”

ਭੁੱਖ ਹੜਤਾਲ ਅੱਜ 20ਵੇਂ ਦਿਨ ਵੀ ਜਾਰੀ:-ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਅਨੁਸੂਚਿਤ ਜਾਤੀ ਪੀੜਤ ਪਰਿਵਾਰਾਂ ਦੀ ਕੀਤੀ ਹਮਾਇਤ”

ਚੰਡੀਗੜ੍ਹ, ਜਨਵਰੀ 9  ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਪੀੜਤ ਪਰਿਵਾਰਾਂ ਦੀ ਹਮਾਇਤ ਵਿੱਚ   ਸੈਕਟਰ 25, ਰੈਲੀ ਗਰਾਊਂਡ ਚੰਡੀਗੜ੍ਹ ਵਿਖੇ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਅੱਜ 20ਵੇਂ ਦਿਨ ਵੀ ਜਾਰੀ ਰਹੀ।
 ਪਟਿਆਲਾ ਲੋਕ ਸਭਾ ਦੇ ਮੈਂਬਰ ਸ੍ਰੀ ਧਰਮਵੀਰ ਗਾਂਧੀ ਨੇ ਧਰਨੇ ਵਿੱਚ ਪੁਹੰਚ ਕੇ ਧਰਨਾਕਾਰੀਆਂ ਦਾ ਹੌਸਲਾ ਵਧਾਇਆ ਅਤੇ ਉਹਨਾਂ ਦੇ ਦੁੱਖ ਦਰਦ ਨੂੰ ਸੁਣਿਆ ਤੇ ਹਮਦਰਦੀ ਪ੍ਰਗਟਾਉਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਅਨੁਸੂਚਿਤ ਜਾਤੀ ਦੇ ਗਰੀਬ ਪਰਿਵਾਰਾਂ ਨੂੰ ਧੱਕੇਸ਼ਾਹੀ, ਗੁੰਡਾਗਰਦੀ ਦਾ ਸ਼ਿਕਾਰ ਬਣਾਕੇ ਪੁਲਿਸਤਤੰਰ ਰਾਹੀਂ ਕੁਚਲਿਆ ਜਾ ਰਿਹਾ ਹੈ।
ਸ੍ਰੀ ਗਾਂਧੀ ਨੇ ਦੱਸਿਆ ਕਿ ਕੈਪਟਨ ਸਰਕਾਰ ਵਿੱਚ ਸਰਮਾਏਦਾਰੀ ਅਤੇ ਭ੍ਰਿਸ਼ਟਾਚਾਰੀਆਂ ਦਾ ਬੋਲ ਬਾਲਾ ਹੈ, ਸ਼ਾਸਨ ਪ੍ਰਸ਼ਾਸਨ ਵਿੱਚ ਗਰੀਬ ਵਰਗ ਦੀ ਕੋਈ ਸੁਣਵਾਈ ਨਹੀਂ ਹੈ ਅਤੇ ਅਤਾਲਾਂ ਅਤੇ ਸ਼ੇਰਗੜ੍ਹ ਦੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ ਉਹਨਾਂ ਉਤੇ ਝੂਠੀਆਂ ਐਫਆਈਆਰ ਦਰਜ ਕਰਕੇ ਪਿੰਡੋਂ ਉਜਾੜ ਦਿੱਤਾ ਹੈ। ਉਹਨਾਂ  ਸ਼ਰਨਾਰਥੀ ਪਰਿਵਾਰਾਂ ਦੀ ਹਰ ਤਰ੍ਹਾਂ ਮਦਦ ਕਰਨ ਦਾ ਭਰੋਸਾ ਦਿਵਾਇਆ ।  ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੈ ਪ੍ਰਧਾਨ ਪਰਮਜੀਤ ਸਿੰਘ ਕੈਂਥ ਕਿ ਕਿਹਾ ਕਿ ਕੈਪਟਨ ਸਰਕਾਰ ਦਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਰਾਜਨੀਤਕ ਅਗੂਆਂ ਦੀ ਕਠਪੁਤਲੀਆਂ ਵਾਗ ਕੰਮ ਕਰ ਰਿਹਾ ਹੈ।ਗ੍ਰਹਿ ਵਿਭਾਗ ਬੇਬਸ ਅਤੇ ਲਾਚਾਰ ਹੋ ਗਿਆ ਹੈ। ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵੱਲੋਂ ਸੈਕਟਰ 25 ਦੇ ਰੈਲੀ ਗਰਾਊਂਡ ਚੰਡੀਗੜ੍ਹ ਵਿਖੇ ਪਿੰਡ ਸ਼ੇਰਗੜ੍ਹ ਅਤੇ ਅਤਾਲਾਂ ਦੇ ਪੀੜਤ ਪਰਿਵਾਰ ਇਨਸਾਫ ਪ੍ਰਾਪਤ ਕਰਨ ਲਈ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਲਗਾਤਾਰ ਜਾਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਮੈਣਮਾਜਰੀ,ਅਮਰ ਸਿੰਘ ਤਲਾਣੀਆ, ਹਰਮੀਤ ਬਰਾੜ, ਪਲਵਿੰਦਰ ਕੌਰ ਹਰਿਆਊ, ਅਵਤਾਰ ਸਿੰਘ, ਕਾਲਾ ਸਿੰਘ, ਜਗਸੀਰ ਸਿੰਘ, ਸੂਬਾ ਰਾਮ, ਊਮਾ ਰਾਮ, ਗੁਰਤੇਜ ਸਿੰਘ, ਬਲਿਹਾਰਸਿੰਘ, ਅੰਗਰੇਜ਼ ਸਿੰਘ, ਕਮਲਾ, ਮੂਰਤੀ ਦੇਵੀ, ਰੌਸ਼ਨੀ ਰਾਣੀ ਆਦਿ ਸਾਮਿਲ ਹਨ