• Home
  • ਨਵਜੋਤ ਸਿੱਧੂ ਬਿਜਲੀ ਮੰਤਰੀ ਹੋਣਗੇ ਅਤੇ ਬ੍ਰਹਮ ਮਹਿੰਦਰਾ ਨੂੰ ਲੋਕਲ ਬਾਡੀਜ਼ ਵਿਭਾਗ ਦਿੱਤਾ- ਪੜ੍ਹੋ ਹੋਰ ਕਿਹੜੇ ਮੰਤਰੀਆਂ ਦੇ ਵਿਭਾਗ ਬਦਲੇ

ਨਵਜੋਤ ਸਿੱਧੂ ਬਿਜਲੀ ਮੰਤਰੀ ਹੋਣਗੇ ਅਤੇ ਬ੍ਰਹਮ ਮਹਿੰਦਰਾ ਨੂੰ ਲੋਕਲ ਬਾਡੀਜ਼ ਵਿਭਾਗ ਦਿੱਤਾ- ਪੜ੍ਹੋ ਹੋਰ ਕਿਹੜੇ ਮੰਤਰੀਆਂ ਦੇ ਵਿਭਾਗ ਬਦਲੇ

ਚੰਡੀਗੜ੍ਹ :-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਪਹਿਲੀ ਕੈਬਨਿਟ ਮੀਟਿੰਗ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਵੱਡੇ ਵਿਭਾਗ ਤੋਂ ਛੁੱਟੀ ਕਰ ਦਿੱਤੀ ਹੈ ਅਤੇ ਹੋਰ ਮੰਤਰੀਆਂ ਦੇ ਵਿਭਾਗਾਂ ਚ ਫੇਰਬਦਲ ਕੀਤਾ ਹੈ :- ਵਿਭਾਗਾਂ ਦੀ ਕੀਤੀ ਗਈ ਵੰਡ ਹੇਠ ਪ੍ਰਕਾਰ ਹੈ :-

ਬ੍ਰਹਮ ਮਹਿੰਦਰਾ - ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਅਤੇ ਰਿਮੂਵਲ ਆਫ਼ ਗ੍ਰੀਵੈਂਸਿਸ ਵਿਭਾਗ
ਨਵਜੋਤ ਸਿੰਘ ਸਿੱਧੂ - ਬਿਜਲੀ ਅਤੇ ਨਿਆਉਣਯੋਗ ਊਰਜਾ ਵਿਭਾਗ
ਮਨਪ੍ਰੀਤ ਸਿੰਘ ਬਾਦਲ - ਵਿੱਤ, ਯੋਜਨਾ ਅਤੇ ਪ੍ਰੋਗਰਾਮ ਵਿਭਾਗ
ਓਮ ਪ੍ਰਕਾਸ਼ ਸੋਨੀ - ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਆਜ਼ਾਦੀ ਘੁਲਾਟੀਏ ਅਤੇ ਫੂਡ ਪ੍ਰੋਸੈਸਿੰਗ ਵਿਭਾਗ
ਸਾਧੂ ਸਿੰਘ ਧਰਮਸੋਤ - ਜੰਗਲਾਤ, ਪ੍ਰਿੰਟਿੰਗ ਤੇ ਸਟੇਸ਼ਨਰੀ ਅਤੇ ਐਸਸੀ/ਬੀਸੀ ਭਲਾਈ ਵਿਭਾਗ
ਤ੍ਰਿਪਤ ਰਜਿੰਦਰ ਸਿੰਘ - ਪੇਂਡੂ ਅਤੇ ਪੰਚਾਇਤ ਵਿਭਾਗ, ਪਸ਼ੂ ਪਾਲਨ, ਮੱਛੀ ਤੇ ਡੇਅਰੀ ਵਿਕਾਸ ਅਤੇ ਉੱਚ ਸਿੱਖਿਆ ਵਿਭਾਗ
ਰਾਣਾ ਗੁਰਮੀਤ ਸਿੰਘ ਸੋਢੀ - ਖੇਡ ਅਤੇ ਯੁਵਾ ਮੰਤਰਾਲਾ ਅਤੇ ਐਨਆਰਆਈ ਮਾਮਲੇ ਵਿਭਾਗ

ਚਰਨਜੀਤ ਸਿੰਘ ਚੰਨੀ - ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਰੁਜ਼ਗਾਰ ਵਿਕਾਸ ਅਤੇ ਸੈਰ-ਸਪਾਟਾ ਤੇ ਸੱਭਿਆਚਾਰ ਮੰਤਰਾਲਾ

ਅਰੁਣਾ ਚੌਧਰੀ - ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਮੰਤਰਾਲਾ

ਰਜ਼ਿਆ ਸੁਲਤਾਨਾ - ਵਾਟਰ ਸਪਲਾਈ ਤੇ ਸੈਨੀਟੇਸ਼ਨ ਅਤੇ ਆਵਾਜਾਈ ਮੰਤਰਾਲਾ

ਸੁਖਜਿੰਦਰ ਸਿੰਘ ਰੰਧਾਵਾ - ਕੋਆਪ੍ਰੇਸ਼ਨ ਅਤੇ ਜੇਲ ਮੰਤਰਾਲਾ

ਸੁਖਬਿੰਦਰ ਸਿੰਘ ਸਰਕਾਰੀਆ - ਵਾਟਰ ਰਿਸੋਰਸਿਜ਼, ਮਾਈਨਿੰਗ ਤੇ ਜਿਓਲਾਜੀ, ਹਾਊਸਿੰਗ ਤੇ ਸ਼ਹਿਰੀ ਵਿਕਾਸ ਮੰਤਰਾਲਾ

ਗੁਰਪ੍ਰੀਤ ਸਿੰਘ ਕਾਂਗੜ - ਮਾਲੀਆ, ਮੁੜ ਵਸੇਬਾ ਅਤੇ ਆਪਦਾ ਮੰਤਰਾਲਾ

ਬਲਬੀਰ ਸਿੰਘ ਸਿੱਧੂ - ਸਿਹਤ ਤੇ ਪਰਵਾਰ ਕਲਿਆਣ ਵਿਭਾਗ ਅਤੇ ਲੇਬਰ ਮੰਤਰਾਲਾ

ਵਿਜੇ ਇੰਦਰ ਸਿੰਗਲਾ - ਸਕੂਲ ਸਿੱਖਿਆ ਅਤੇ ਪਬਲਿਕ ਵਰਕਜ਼ ਮੰਤਰਾਲਾ

ਸ਼ਾਮ ਸੁੰਦਰ ਅਰੋੜਾ - ਉਦਯੋਦ ਅਤੇ ਕਾਮਰਸ ਮੰਤਰਾਲਾ ਭਾਰਤ

ਭੂਸ਼ਣ ਆਸ਼ੂ - ਖੁਰਾਕ ਤੇ ਸਪਲਾਈ ਅਤੇ ਕੰਜਿਊਮਰ ਅਫ਼ੇਅਰਜ਼ ਮੰਤਰਾਲਾ