• Home
  • ਅਕਾਲੀ ਉਮੀਦਵਾਰ ਗਰੇਵਾਲ ਵਲੋਂ ਬੇਅੰਤ ਸਿੰਘ ਤੇ ਲਾਏ ਇਲਜ਼ਾਮਾ ਦਾ ਲਿਆ ਨੋਟਿਸ ,ਕਿਹਾ ਸਬੂਤ ਪੇਸ਼ ਕਰੋ ਨਹੀਂ ਤਾਂ ਮਾਮਲਾ ਦਰਜ ਕਰਵਾਵਾਂਗੇ

ਅਕਾਲੀ ਉਮੀਦਵਾਰ ਗਰੇਵਾਲ ਵਲੋਂ ਬੇਅੰਤ ਸਿੰਘ ਤੇ ਲਾਏ ਇਲਜ਼ਾਮਾ ਦਾ ਲਿਆ ਨੋਟਿਸ ,ਕਿਹਾ ਸਬੂਤ ਪੇਸ਼ ਕਰੋ ਨਹੀਂ ਤਾਂ ਮਾਮਲਾ ਦਰਜ ਕਰਵਾਵਾਂਗੇ

ਲੁਧਿਆਣਾ 21 ਅਪ੍ਰੈਲ:- ਪੰਜਾਬ ਪ੍ਰਦੇਸ਼ ਕਾਂਗਰਸ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਨੇ ਅਕਾਲੀ ਦਲ ਬਾਦਲ ਤੋਂ ਲੁਧਿਆਣਾ ਤੋਂ ਲੜ ਰਹੇ ਮੈਂਬਰ ਪਾਰਲੀਮੈਂਟ ਦੀ ਚੋਣ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਜੋ ਮਰਹੂਮ ਮੁੱਖ ਮੰਤਰੀ ਪੰਜਾਬ ਬੇਅੰਤੁ ਸਿੰਘ ਦੇ ਖਿਲਾਫ ਸ੍ਰ ਗਰੇਵਾਲ ਨੇ ਇੱਕ ਟੀਵੀ ਚੈਨਲ ਤੇ ਜੋ ਬੇ ਕਸੂਰ ਸਿਖਾਂ ਨੂੰ ਮਰਵਾਉਣ ਬਾਰੇ ਬਿਆਨ ਦਿੱਤਾ ਹੈ ਉਹ ਬਹੁਤ ਮੰਦਭਾਗਾ ਦੱਸਿਆ ਹੈ !
ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਪਰਿਵਾਰ ਇੱਕ ਸਹੀਦ ਪਰਿਵਾਰ ਹੈ, ਉਹਨਾਂ ਨੇ ਪੰਜਾਬ ਨੂੰ ਅੱਤਵਾਦ ਮੁਕਤ ਬਣਾਉਣ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ,
ਸ੍ਰ ਮੰਡ ਨੇ ਗਰੇਵਾਲ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ 24 ਘੰਟਿਆਂ ਚ ਉਹ ਬੇਅੰਤ ਸਿੰਘ ਦੇ ਖਿਲਾਫ ਬੋਲੇ ਪੁਖਤਾ ਸਬੂਤ ਨਾ ਪੇਸ਼ ਕਰ ਸਕੇ ਤਾਂ ਉਹਨਾਂ ਖਿਲਾਫ ਉਹ ਮਾਨਯੋਗ ਲੁਧਿਆਣਾ ਅਦਾਲਤ ਵਿੱਚ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾਉਣ ਗੇ ਨਹੀਂ ਤਾਂ ਤੁਰੰਤ ਬੇਅੰਤ ਸਿੰਘ ਪਰਿਵਾਰ ਅਤੇ ਖਾਸ ਤੌਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ ਰਵਨੀਤ ਬਿੱਟੂ ਦੀ ਛਵੀ ਚੋਣਾਂ ਵਿੱਚ ਖਰਾਬ ਕਰਨ ਵਾਸਤੇ ਤੁਰੰਤ ਮਾਫੀ ਮੰਗਣ!
ਉਨ੍ਹਾਂ ਆਖਿਆ ਕਿ ਅਕਾਲੀ ਦਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਤੋਂ ਭਜ ਰਿਹਾ ਹੈ ਤੇ ਸਿਰਫ਼ ਇਸ ਕਰਕੇ ਹੀ ਉਹ ਇਹੋਜੇ ਝੂਠੇ ਅਤੇ ਬੇਬੁਨਿਆਦ ਅਰੋਪ ਇੱਕ ਮਰਹੂਮ ਮੁੱਖ ਮੰਤਰੀ ਤੇ ਲੱਗਾ ਰਹੇ ਹਨ, ਜੋ ਕਿ ਸਿਰਫ ਇਕ ਇਲੈਕਸ਼ਨ ਸੰਟਟ ਹੈ, ਉਹਨਾਂ ਸਖਤ ਸ਼ਬਦਾਂ ਵਿੱਚ ਸ੍ਰ ਗਰੇਵਾਲ ਤੇ ਵਰ੍ਹਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਅਤੇ ਇੱਕ ਵਕੀਲ ਹੋਣ ਤੇ ਨਾਤੇ ਇਹ ਬਿਆਨ ਨਹੀਂ ਦੇਣਾ ਚਾਹੀਦਾ ਸੀ, ਇਸ ਬਿਆਨ ਨਾਲ ਸਮੁਚੇ ਪੰਜਾਬੀਆਂ ਨੂੰ ਠੇਸ ਪਹੁੰਚੀ ਹੈ ਜੋ ਨਾ ਸਿਹਣਯੋਗ ਹੈ !
ਹਰੇਕ ਵਿਅਕਤੀ ਨੂੰ ਪਤਾ ਸੀ ਕਿ ਮਰਹੂਮ ਬੇਅੰਤ ਸਿੰਘ ਇੱਕ ਬੇਦਾਗ ਅਤੇ ਇਮਾਨਦਾਰੀ ਦਾ ਦੂਜਾ ਰੂਪ ਸਨ ਅਤੇ ਪਬਲਿਕ ਦੇ ਕੰਮਾਂ ਕਰਵਾਉਣ ਵਿੱਚ ਵੀ ਦਿਨ ਰਾਤ ਲਗਿਆ ਕਰਦੇ ਸਨ,
ਸ੍ਰੋਮਣੀ ਅਕਾਲੀ ਦਲ ਨੂੰ ਮਾਫੀ ਮੰਗਣ ਤੋਂ ਬਾਅਦ ਇਸ ਮੁੱਦੇ ਤੇ ਰਾਜਨੀਤੀ ਬੰਦ ਕਰ ਦੇਣ ਕਿੳਕਿ ਪਿੱਛਲੇ 10 ਸਾਲਾਂ ਦਾ ਪਿਛੋਕੜ ਹਰੇਕ ਵਿਅਕਤੀ ਨੂੰ ਬਾਦਲ ਸਰਕਾਰ ਦਾ ਪਤਾ ਹੈ।
ਸ੍ਰ ਮੰਡ ਨੇ ਬੀਜੇਪੀ ਤੋਂ ਵੀ ਸਵਾਲ ਕੀਤਾ ਹੈ ਕਿ ਉਹ ਇਸ ਸਬੰਧ ਵਿੱਚ ਆਪਣਾ ਪੱਖ ਵੀ ਸਪੱਸ਼ਟ ਕਰੇ ਕਿ ਉਹ ਇਸ ਬਿਆਨ ਦੇ ਨਾਲ ਹਨ ਜਾਂ ਖਿਲਾਫ ?