• Home
  • ਗਿੱਦੜਬਾਹਾ ਦੇ ਸਿਟੀ ਕਲੱਬ ਤੇ ਛਾਪਾ, ਵਿਧਾਇਕ ਵੜਿੰਗ ਵਿਵਾਦਾਂ ਵਿਚ.!

ਗਿੱਦੜਬਾਹਾ ਦੇ ਸਿਟੀ ਕਲੱਬ ਤੇ ਛਾਪਾ, ਵਿਧਾਇਕ ਵੜਿੰਗ ਵਿਵਾਦਾਂ ਵਿਚ.!

ਚੰਡੀਗੜ੍ਹ ( ਖ਼ਬਰ ਵਾਲੇ ਬਿਊਰੋ )- ਗਿੱਦੜਬਾਹਾ ਦਾ ਕਾਂਗਰਸ ਵਿਧਾਇਕ ਰਾਜਾ ਵੜਿੰਗ ਇਸ ਵਾਰ ਮੁੜ ਚਰਚਾਂ ਵਿਚ ਹੈ।  ਇਸ ਵਾਰ ਮਾਮਲਾ ਗਿੱਦੜਬਾਹਾ ਸਿਟੀ ਕਲੱਬ ਵਿਚ ਲੰਘੀ ਰਾਤ ਪਈ ਪੁਲਿਸ ਰੇਡ ਦਾ ਹੈ , ਜਿਸ ਵਿਚ 4-5 ਲੋਕ ਜੁਆ ਖੇਡਦੇ ਪਕੜੇ ਗਏ। ਕਲੱਬ ਦਾ ਪ੍ਰਧਾਨ ਵਿਧਾਇਕ ਦਾ ਕਰੀਬੀ ਦੱਸਿਆ ਜਾਂਦਾ ਹੈ। ਜਦ ਵੀ ਸਰਕਾਰ ਬਦਲਦੀ ਹੈ ਤਾਂ ਸਿਟੀ ਕਲੱਬ ਵਿਚ ਪ੍ਰਧਾਨ ਵੀ ਉਸੇ ਪਾਰਟੀ ਨਾਲ ਸੰਬੰਧਿਤ ਆ ਜਾਂਦਾ ਹੈ। ਪਹਿਲੇ ਤਾਂ ਕਲੱਬ ਦੇ ਨਾਲ ਹੀ ਡੀ ਐੱਸ ਪੀ ਦੀ ਰਿਹਾਇਸ਼ ਸੀ , ਇਸ ਲਈ ਜੂਏ 'ਤੇ ਕੁਛ ਕੰਟਰੋਲ ਰਹਿੰਦਾ ਸੀ , ਪਰ ਹੁਣ ਕੁਛ ਹਾਲਾਤ ਬਦਲੇ ਹਨ।  ਜਾਣਕਾਰੀ ਅਨੁਸਾਰ , ਕਲੱਬ ਵਿਚ ਰਾਜਸਥਾਨ ਤੋਂ ਧੰਨਾ ਸੇਠ ਜੁਆ ਖੇਲਣ ਆਉਂਦੇ ਹਨ ।  ਪਰ ਰਾਤ ਜਦ ਰੇਡ ਪਈ ਤਾਂ ਉਹ ਪਹਿਲੇ ਹੀ ਜਾ ਚੁੱਕੇ ਸਨ। ਅੱਜ ਸ਼ਾਮ ਨੂੰ ਵਿਧਾਇਕ ਨੇ ਕਲੱਬ ਦਾ ਦੌਰਾ ਵੀ ਕੀਤਾ ਅਤੇ ਕਲੱਬ ਪ੍ਰਬੰਧਕਾਂ ਨਾਲ ਨਾਰਾਜ਼ਗੀ ਪ੍ਰਗਟ ਕੀਤੀ। ਕਲੱਬ ਦਾ ਵਰਤਮਾਨ ਪ੍ਰਧਾਨ ਸੁਧੀਰ ਆਪਣੇ ਰੁਝੇਵਿਆਂ ਕਾਰਨ ਗੱਲ ਨਹੀਂ ਕਰ ਸਕਿਆ ,ਪਰ ਕਲੱਬ ਦੇ ਸਾਬਕਾ ਪ੍ਰਧਾਨ ਸੁਮਨ ਸਿੰਗਲਾ ਦਾ ਕਹਿਣਾ ਸੀ ਕਿ ਪਹਿਲਾ ਹਮੇਸ਼ਾ ਮੈਂਬਰ ਕਲੱਬ ਦੇ ਪ੍ਰਧਾਨ ਦੀ ਚੋਣ ਕਰਦੇ ਸਨ , ਪਰ ਹੁਣ ਕੁਛ ਸਮੇ ਤੋਂ ਵਿਧਾਇਕ ਦਾ ਕਰੀਬੀ ਹੀ ਕਲੱਬ ਦਾ ਪ੍ਰਧਾਨ , ਬਿਨ੍ਹਾ ਕਿਸੇ ਚੋਣ ਤੋਂ ਲਗਾ ਦਿੱਤਾ ਜਾਂਦਾ ਹੈ।  ਦੋ ਦਿਨ ਪਹਿਲਾ ਹੀ ਇਕ ਟੀ ਵੀ ਚੈਨਲ ਨੇ ਵੀ ਸਟਿੰਗ ਕਰਕੇ ਕਲੱਬ ਵਿਚ ਜੂਏ ਦਾ ਖੁਲਾਸਾ ਕੀਤਾ ਸੀ।