• Home
  • ਹਲਾਲਾ ਤੇ ਬਹੁ ਵਿਆਹ ਵਿਰੁਧ ਅਦਾਲਤ ਜਾਣ ਵਾਲੀ ਸ਼ਬਨਮ ‘ਤੇ ਤੇਜ਼ਾਬ ਸੁਟਿਆ

ਹਲਾਲਾ ਤੇ ਬਹੁ ਵਿਆਹ ਵਿਰੁਧ ਅਦਾਲਤ ਜਾਣ ਵਾਲੀ ਸ਼ਬਨਮ ‘ਤੇ ਤੇਜ਼ਾਬ ਸੁਟਿਆ

ਬੁਲੰਦਸ਼ਹਿਰ, (ਖ਼ਬਰ ਵਾਲੇ ਬਿਊਰੋ): ਹਲਾਲਾ ਤੇ ਬਹੁ ਵਿਆਹ ਬਾਰੇ ਅਦਾਲਤ 'ਚ ਕੇਸ ਲੜਨ ਵਾਲੀ ਮਹਿਲਾ ਸ਼ਬਨਮ 'ਤੇ ਦੋ ਅਗਿਆਤ ਮੋਟਰ ਸਾਈਕਲ ਸਵਾਰਾਂ ਨੇ ਤੇਜ਼ਾਬ ਸੁੱਟ ਕੇ ਜ਼ਖ਼ਮੀ ਕਰ ਦਿਤਾ। ਗੰਭੀਰ ਹਾਲਤ 'ਚ ਉਸ ਨੂੰ ਬੁਲੰਦਸ਼ਹਿਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਹਮਲਾ ਉਸ ਦੇ ਦਿਉਰ ਨੇ ਹੀ ਕੀਤਾ। ਇਸ ਤੋਂ ਪਹਿਲਾਂ ਸ਼ਬਨਮ ਨੇ ਅਗਸਤ ਵਿਚ ਆਪਣੇ ਪਤੀ 'ਤੇ ਹਮਲਾ ਕਰਨ ਦਾ ਦੋਸ਼ ਲਾਇਆ ਸੀ।
ਦਸ ਦਈਏ ਕਿ ਸ਼ਬਨਮ ਰਾਣੀ ਦਿੱਲੀ ਦੀ ਰਹਿਣ ਵਾਲੀ ਹੈ ਤੇ ਅੱਠ ਸਾਲ ਪਹਿਲਾਂ ਬੁਲੰਦਸ਼ਹਿਰ ਦੇ ਜੌਲੀਗੜ ਵਿਖੇ ਨਿਕਾਹ ਹੋਇਆ ਸੀ ਤੇ ਕੁਝ ਸਮੇਂ ਬਾਅਦ ਉਸ ਦੇ ਪਤੀ ਨੇ ਤਲਾਕ ਦੇ ਦਿਤਾ ਸੀ ਤੇ ਉਹ ਆਪਣੇ ਭਰਾ ਨਾਲ ਹਲਾਲਾ ਕਰਵਾ ਕੇ ਉਸ ਨੂੰ ਅਪਣਾਉਣਾ ਚਾਹੁੰਦਾ ਸੀ ਜਿਸ ਵਿਰੁਧ ਸ਼ਬਨਮ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਸੀ।