• Home
  • ਵਿਧਾਇਕ ਬੈਂਸ ਵਿਰੁਧ ਕੀਤੇ ਮਾਣਹਾਨੀ ਦੇ ਕੇਸ ‘ਚ ਸਿਹਤ ਮੰਤਰੀ ਨੇ ਕਰਵਾਏ ਬਿਆਨ ਦਰਜ, ਅਗਲੀ ਸੁਣਵਾਈ 31 ਅਕਤੂਬਰ ਨੂੰ

ਵਿਧਾਇਕ ਬੈਂਸ ਵਿਰੁਧ ਕੀਤੇ ਮਾਣਹਾਨੀ ਦੇ ਕੇਸ ‘ਚ ਸਿਹਤ ਮੰਤਰੀ ਨੇ ਕਰਵਾਏ ਬਿਆਨ ਦਰਜ, ਅਗਲੀ ਸੁਣਵਾਈ 31 ਅਕਤੂਬਰ ਨੂੰ

ਪਟਿਆਲਾ, (ਖ਼ਬਰ ਵਾਲੇ ਬਿਊਰੋ): ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵਿਰੁਧ ਦਵਾਈ ਕੰਪਨੀਆਂ ਨਾਲ ਮਿਲੀਭੁਗਤ ਦੇ ਦੋਸ਼ ਲਾਏ ਸਨ ਤੇ ਸਿਹਤ ਮੰਤਰੀ ਨੇ ਦੋਸ਼ਾਂ ਨੂੰ ਬੇਬੁਨਿਆਦ ਦਸਦੇ ਹੋਏ ਬੈਂਸ ਵਿਰੁਧ ਮਾਣਹਾਨੀ ਦਾ ਕੇਸ ਕਰ ਦਿੱਤਾ ਸੀ ਤੇ ਅੱਜ ਇਸ ਮਾਮਲੇ 'ਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਪਣੇ ਬਿਆਨ ਦਰਜ ਕਰਵਾਏ।। ਉਹ ਆਪਣੇ ਵਕੀਲ ਗੁਰਪ੍ਰੀਤ ਸਿੰਘ ਭਸੀਨ ਨਾਲ ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਨਿਧੀ ਸੈਣੀ ਦੀ ਅਦਾਲਤ ਵਿਚ ਪੇਸ਼ ਹੋਏ।। ਅਦਾਲਤ ਨੇ ਇਸ ਮਾਮਲੇ ਵਿਚ ਅਗਲੀ ਸੁਣਵਾਈ 31 ਅਕਤੂਬਰ 'ਤੇ ਪਾ ਦਿੱਤੀ ਹੈ। ਬ੍ਰਹਮ ਮਹਿੰਦਰਾ ਇਸ ਤੋਂ ਪਹਿਲਾਂ ਵੀ ਅਦਾਲਤ ਵਿਚ ਪੇਸ਼ ਹੋ ਚੁੱਕੇ ਹਨ।

ਦਸ ਦਈਏ ਕਿ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਦਵਾਈ ਕੰਪਨੀਆਂ ਸਬੰਧੀ ਸਿਹਤ ਮੰਤਰੀ 'ਤੇ ਦੋਸ਼ ਲਾਏ  ਗਏ ਸਨ।। ਇਸ ਤੋਂ ਬਾਅਦ ਬ੍ਰਹਮ ਮਹਿੰਦਰਾ ਨੇ  ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ।। ਬੈਂਸ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰ ਦਿੱਤਾ ਸੀ।