• Home
  • ਆਪ ਨੂੰ ਇੱਕ ਹੋਰ ਝਟਕਾ :-ਸੂਬਾਈ ਆਗੂ ਦਰਸ਼ਨ ਸਿੰਘ ਡੀ ਪੀ ਆਰ ਓ ਨੇ ਪੜ੍ਹੋ ਅਸਤੀਫੇ ਚ ਕੀ ਲਿਖਿਆ ?

ਆਪ ਨੂੰ ਇੱਕ ਹੋਰ ਝਟਕਾ :-ਸੂਬਾਈ ਆਗੂ ਦਰਸ਼ਨ ਸਿੰਘ ਡੀ ਪੀ ਆਰ ਓ ਨੇ ਪੜ੍ਹੋ ਅਸਤੀਫੇ ਚ ਕੀ ਲਿਖਿਆ ?

ਵਲ
ਭਗਵੰਤ ਮਾਨ
ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ।
ਵਿਸ਼ਾ : ਅਸਤੀਫਾ
ਦਰਸ਼ਨ ਸਿੰਘ ਸ਼ੰਕਰ ਨੇ 'ਆਪ' ਛੱਡੀ

ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਪਾਰਟੀ ਨੇਤਾਵਾਂ ਦੀ ਆਪਸੀ ਖਹਿਬਾਜ਼ੀ ਅਤੇ ਰਾਜਸੀ ਸਮਝ ਦੀ ਘਾਟ ਅਤੇ ਸੂਬੇ ਅੰਦਰ ਮਜਬੂਤ ਜਥੇਬੰਦਕ ਢਾਂਚਾ ਖੜ੍ਹਾ ਕਰਨ 'ਚ ਨਾਕਾਮ ਰਹਿਣ ਕਾਰਨ ਹਰ ਪੱਧਰ ਤੇ ਪਾਰਟੀ ਦੇ ਅਕਸ਼ ਨੂੰ ਬੇਹਿਸਾਬ ਨਿਘਾਰ ਆਇਆ ਹੈ।
ਬਾਗੀ ਵਧਾਇਕਾਂ ਅਤੇ ਨੇਤਾਵਾਂ ਵਲੋਂ ਪਾਰਟੀ ਖਿਲਾਫ ਵਿਦਰੋਹ ਦਾ ਮੋਰਚਾ ਖੋਲ੍ਹ ਕੇ ਸ਼ਰੇਆਮ ਪਾਰਟੀ ਨੂੰ ਵੰਗਾਰਿਆ ਜਾ ਰਿਹੈ ਅਤੇ ਪਾਰਟੀ ਸਿਰਫ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਨੇਤਾ ਦਾ ਦਰਜਾ ਬਚਾਉਣ ਲਈ ਮੂਕ ਦਰਸ਼ਕ ਬਣੀ ਹੋਈ ਹੈ। ਬੇਲਗਾਮ ਵਧਾਇਕਾਂ ਖਿਲਾਫ ਕਾਰਵਾਈ ਕਰਨ ਦੀ ਜ਼ੁਰਅਤ ' ਨਹੀਂ ਦਿਖਾ ਸਕੀ, ਜਿਸ ਕਾਰਨ ਪਾਰਟੀ ਦੇ ਅਕਸ਼ ਅਤੇ ਆਧਾਰ ਨੂੰ ਬੇਹਿਸਾਬ ਖੋਰਾ ਲੱਗਾ ਹੈ ਅਤੇ ਲੋਕਾਂ ਅੰਦਰ ਪਾਰਟੀ ਮਜਾਕ ਦਾ ਵਿਸ਼ਾ ਬਣ ਕੇ ਰਹਿ ਗਈ ਹੈ।
ਦੇਸ਼ ਅੰਦਰ ਭ੍ਰਿਸ਼ਟ ਪ੍ਰਸਾਸ਼ਨਿਕ ਪ੍ਰਬੰਧ ਵਿਰੁੱਧ ਅਰਵਿੰਦ ਕੇਜਰੀਵਾਲ ਵਲੋਂ ਸ਼ੁਰੂ ਕੀਤੀ ਬਦਲਾਅ ਦੀ ਲਹਿਰ ਨੂੰ ਪੰਜਾਬ ਵਿਚ ਜਨਤਾ ਵਲੋਂ ਭਾਰੀ ਹੁੰਗਾਰਾ ਮਿਲਿਆ ਅਤੇ ਅਨੇਕਾਂ ਨੌਜਵਾਨਾਂ ਨੇ ਇਸ ਵਿਚ ਵਡਮੁਲਾ ਯੋਗਦਾਨ ਪਾਇਆ ਜਿੰਨਾ ਦੇ ਪੱਲੇ ਸਿਰਵ ਨਿਰਾਸ਼ਤਾ ਹੀ ਪਈ। ਬੇਸ਼ਕ ਦਿਲੀ ਅੰਦਰ ਆਪ ਦੀ ਸਰਕਾਰ ਨੇ ਸਿਖਿਆ, ਸਿਹਤ ਅਤੇ ਡੋਰ ਸਟੈਪ ਡਲਿਵਰੀ ਆਦਿ ਵਿਚ ਸ਼ਾਨਦਾਰ ਕੰਮ ਕੀਤਾ, ਪ੍ਰੰਤੂ ਪੰਜਾਬ ਵਿਚ ਜਿੰਮੇਵਾਰ ਨੇਤਾਵਾਂ ਦੀ ਆਪਸੀ ਖਿਚੋਤਾਣ ਕਾਰਨ ਪਾਰਟੀ ਇਕਜੁੱਟ ਹੋ ਕੇ ਜਨਤਾ ਦੀਆਂ ਆਸਾਂ ਤੇ ਖਰੀ ਨਹੀਂ ਉਤਰ ਸਕੀ।
ਪਾਰਟੀ ਨੇਤਾਵਾਂ ਦੇ ਗੈਰ ਜਿੰਮੇਵਾਰਾਨਾ ਰਵੱਈਏ ਕਾਰਨ ਨਿਰਾਸ਼ ਹੋਕੇ ਅਨੇਕਾਂ ਜੁਝਾਰੂ ਸਾਥੀ ਜਾਂ ਤਾਂ ਪਾਰਟੀ ਤੋਂ ਕਿਨਾਰਾ ਕਾਰ ਗਏ ਜਾਂ ਫਿਰ ਘਰ ਬੈਠ ਗਏ ਜਿਨਾਂ ਨਾਲ ਸੰਪਰਕ ਕਰਨ ਦੀ ਮੌਜੂਦਾ ਲੀਡਰਸਿਪ ਵਲੋਂ ਜਰੂਰਤ ਹੀ ਨਹੀਂ ਸਮਝੀ ਗਈ। ਮੈਂ ਪਿੱਛਲੇ ਸਮੇਂ ਦੌਰਾਨ ਪਾਰਟੀ ਵਿਚ ਬਹੁਤ ਸਾਰੇ ਸੂਬਾ ਅਤੇ ਜਿਲਾ ਪੱਧਰ ਦੇ ਅਹੁਦਿਆਂ ਤੇ ਤਾਇਨਾਤ ਰਹਿੰਦੇ ਪਾਰਟੀ ਦੀ ਕਾਰਗੁਜਾਰੀ ਅਤੇ ਮੀਡੀਆ ਰਾਹੀਂ ਅਕਸ਼ ਵਿਚ ਸੁਧਾਰ ਲਿਆਉਣ ਲਈ ਆਪਣੀ ਸਮੱਰਥਾ ਮੁਤਾਬਿਕ ਯਤਨ ਕੀਤਾ ਪਰ ਨਿਰਾਸ਼ਾ ਹੀ ਪੱਲੇ ਪਈ। ਇਸ ਲਈ ਮੈਂ ਆਮ ਆਦਮੀ ਪਾਰਟੀ ਪੰਜਾਬ ਦੀ ਮੁੱਢਲੀ ਮੈੰਬਰਸ਼ਿਪ ਤੋਂ ਅਸਤੀਫਾ ਦੇਕੇ ਸਾਰੀਆਂ ਜਿੰਮੇਵਾਰੀਆਂ ਤੋਂ ਆਪਣੇ ਆਪ ਨੂੰ ਵੱਖ ਕਰਦਾ ਹਾਂ।
ਮੈ ਪਾਰਟੀ ਅੰਦਰ ਸਰਗਰਮ ਰਹਿਣ ਦੇ ਸਮੇਂ ਦੌਰਾਨ ਹਰ ਪੱਧਰ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਦਾ ਉਨ੍ਹਾਂ ਵਲੋਂ ਮਿਲੇ ਸਹਿਯੋਗ ਲਈ ਦਿਲੋਂ ਧੰਨਵਾਦ ਕਰਦਾ ਹੋਇਆ ਉਨ੍ਹਾਂ ਦੀ ਚੰਗੇ ਭਵਿੱਖ ਦੀ ਬਕਾਮਨਾ ਕਰਦਾ । ਮੈਂ ਭਵਿਖ ਵਿਚ ਆਪਣੀ ਸਮੁਰਥਾ ਅਨੁਸਾਰ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦਾ ਯਤਨ ਕਰਦਾ ਰਹਾਂਗਾ।
ਅਲਵਿਦਾ 'ਆਪ'।
ਦਰਸ਼ਨ ਸਿੰਘ ਸ਼ੰਕਰ
ਬੁਲਾਰਾ ਆਮ ਆਦਮੀ ਪਾਰਟੀ ਪੰਜਾਬ,
ਅਤੇ ਮੈਂਬਰ ਸੂਬਾ ਕਮੇਟੀ ਅਤੇ ਸੂਬਾ ਮੀਡੀਆ ਟੀਮ।
ਸਾਬਕਾ ਸੂਬਾ ਸਯੁੰਕਤ ਸਕੱਤਰ ਸ਼ਕਾਇਤ ਅਤੇ ਪ੍ਰਸ਼ਾਸ਼ਨਿਕ ਸੈਲ।
ਸਾਬਕਾ ਜ਼ੋਨ ਅਬਜ਼ਰਵਰ ਅਤੇ ਜ਼ੋਨ ਕੋਆਰਡੀਨੇਟਰ।