• Home
  • ਜਦੋਂ ਵਾਲ ਚਿੱਟੇ ਕਰਵਾ ਕੇ 36 ਸਾਲ ਦੀ ਔਰਤ ਪਹੁੰਚੀ ਸਬਰੀਮਾਲਾ ਮੰਦਿਰ

ਜਦੋਂ ਵਾਲ ਚਿੱਟੇ ਕਰਵਾ ਕੇ 36 ਸਾਲ ਦੀ ਔਰਤ ਪਹੁੰਚੀ ਸਬਰੀਮਾਲਾ ਮੰਦਿਰ

ਕੇਰਲਾ : ਭਾਵੇਂ ਕੱਟੜ ਹਿੰਦੂ ਤੇ ਪੁਜਾਰੀ ਪੂਰਾ ਜ਼ੋਰ ਲਾ ਰਹੇ ਹਨ ਕਿ ਅਯੱਪਾ ਭਗਵਾਨ ਦੇ ਦਰਸ਼ਨਾਂ ਲਈ ਔਰਤਾਂ ਸਬਰੀਮਾਲਾ ਮੰਦਿਰ 'ਚ ਨਾ ਆਉਣ ਪਰ ਔਰਤਾਂ ਅੰਦਰ ਇੰਨੀ ਸ਼ਰਧਾ ਹੈ ਕਿ ਉਹ ਕੋਈ ਵੀ ਤਰੀਕਾ ਅਪਣਾ ਕੇ ਭਗਵਾਨ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ। ਅਜਿਹਾ ਹੀ ਕੇਰਲ ਦੀ ਇੱਕ 36 ਸਾਲਾ ਮੰਜੂ ਨਾਂ ਦੀ ਔਰਤ ਨੇ ਕੀਤਾ। ਉਸ ਨੇ ਵੱਡੀ ਉਮਰ ਦਿਖਾਉਣ ਲਈ ਆਪਣੇ ਸਿਰ ਦੇ ਵਾਲਾਂ ਨੂੰ ਚਿੱਟਾ ਕਰ ਲਿਆ ਤੇ ਬੜੇ ਹੀ ਅਰਾਮ ਨਾਲ ਭਗਵਾਨ ਅਯੱਪਾ ਦੇ ਦਰਸ਼ਨ ਕਰ ਕੇ ਗਈ। ਮੰਜੂ ਨੇ ਬਕਾਇਦਾ ਸ਼ੋਸ਼ਲ ਮੀਡੀਆ 'ਤੇ ਆਪਣੀਆਂ ਦੋਵੇਂ ਤਸਵੀਰਾਂ ਪੋਸਟ ਕੀਤੀਆਂ ਹਨ।
ਮੰਜੂ ਨੇ ਦਸਿਆ ਕਿ ਉਸ ਨੇ ਤ੍ਰਿਸੂਰ ਤੋਂ ਯਾਤਰਾ ਸ਼ੁਰੂ ਕੀਤੀ ਸੀ ਤੇ ਉਸ ਨੂੰ ਕਿਸੇ ਨੇ ਨਹੀਂ ਰੋਕਿਆ ਤੇ ਉਸ ਨੇ ਮੰਦਿਰ ਅੰਦਰ ਕਰੀਬ ਦੋ ਘੰਟੇ ਗੁਜਾਰੇ।