• Home
  • ਮਾਰਕਫੈੱਡ ਨੇ ਮਨਾਈ ‘ਧੀਆਂ ਦੀ ਲੋਹੜੀ’ ਨਾਟਕ ‘ਗੁਲਬਾਨੋ’ ਦੀ ਪੇਸ਼ਕਾਰੀ ਰਹੀ ਖਿੱਚ ਦਾ ਕੇਂਦਰ

ਮਾਰਕਫੈੱਡ ਨੇ ਮਨਾਈ ‘ਧੀਆਂ ਦੀ ਲੋਹੜੀ’ ਨਾਟਕ ‘ਗੁਲਬਾਨੋ’ ਦੀ ਪੇਸ਼ਕਾਰੀ ਰਹੀ ਖਿੱਚ ਦਾ ਕੇਂਦਰ

ਚੰਡੀਗੜ•, 10 ਜਨਵਰੀ

ਮਾਰਕਫੈੱਡ ਮੁੱਖ ਦਫਤਰ ਵਿਖੇ 'ਧੀਆਂ ਦੀ ਲੋਹੜੀ' ਨੂੰ ਸਮਰਪਿਤ ਮਾਰਕਫੈੱਡ ਮੁੱਖ ਦਫਤਰ ਸਟਾਫ ਵੱਲੋਂ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਮਾਰਕਫੈÎੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਨੇ ਕੀਤੀ। ਲੋਹੜੀ ਦੀ ਧੂਣੀ ਬਾਲਦਿਆਂ ਪ੍ਰਬੰਧ ਨਿਰਦੇਸ਼ਕ, ਮਾਰਕਫੈੱਡ ਵਰੁਣ ਰੂਜਮ ਨੇ ਨਵ ਜੰਮੀਆਂ ਬੱਚੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।

ਇਸ ਮੌਕੇ ਰੂਪਕ ਕਲਾ ਮੰਚ ਦੀ ਅਦਾਕਾਰ ਸੰਗੀਤਾ ਗੁਪਤਾ ਨੇ ਇਕ ਸਮਾਜਿਕ ਨਾਟਕ 'ਗੁਲਬਾਨੋ' ਪੇਸ਼ ਕੀਤਾ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਸਰਹਾਇਆ ਗਿਆ। ਮਾਰਕਫੈੱਡ ਦੇ ਕਰਮਚਾਰੀ ਰਜਿੰਦਰ ਗੌਰੀਆ ਅਤੇ ਅਮਰ ਸਿੰਘ ਵੱਲੋਂ ਇਸ ਮੌਕੇ 'ਤੇ ਪੇਸ਼ ਕੀਤੇ ਗਏ ਢੁਕਵੇਂ ਗੀਤ ਅਤੇ ਢੋਲਾ ਵੀ ਖੂਬ ਰਹੇ।

ਇਸ ਮੌਕੇ ਮਾਰਕਫੈੱਡ ਦੇ ਵਧੀਕ ਪ੍ਰਬੰਧ ਨਿਰਦੇਸ਼ਕ (ਡੀ.), ਬਾਲ ਮੁਕੰਦ ਸ਼ਰਮਾ ਨੇ ਮੁੱਖ ਮਹਿਮਾਨਾਂ ਦਾ ਸਵਾਗਤ  ਕੀਤਾ। ਸੁਰੇਸ਼ ਗਰਗ, ਸਕੱਤਰ  ਮਾਰਕਫੈੱਡ ਐਜੂਕੇਸ਼ਨਲ ਅਤੇ ਵੈਲਫੇਅਰ ਸੁਸਾਇਟੀ ਅਤੇ ਸੁਭਾਸ਼ ਭਾਸਕਰ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਵਿਸ਼ੇਸ਼ ਮਹਿਮਾਨ ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ ਵਿਕਾਸ ਗਰਗ ਨੇ ਮਾਰਕਫੈੱਡ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਕਿਹਾ ਕਿ ਚੰਗਾ ਲੱਗਦਾ ਹੈ ਜਦੋਂ ਪੰਜਾਬ ਸਰਕਾਰ ਦੇ ਅਦਾਰੇ ਆਪਣੀਆਂ ਵਪਾਰਿਕ ਤੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਸਮਾਜਿਕ ਜ਼ਿੰਮੇਵਾਰੀਆਂ ਵੀ ਜ਼ੋਰ-ਸ਼ੋਰ ਨਾਲ ਨਿਭਾਉਂਦੇ ਹਨ।

ਸ. ਸਮਰਾ ਨੇ ਆਪਣੀ ਪ੍ਰਧਾਨਗੀ ਭਾਸ਼ਨ ਵਿੱਚ ਲੋਹੜੀ ਦੇ ਮੌਕੇ ਮਾਰਕਫੈੱਡ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਸਮੇਂ ਦੀ ਮੰਗ ਹੈ ਅਤੇ ਅਜਿਹੇ ਸਮਾਗਮਾਂ ਨਾਲ ਸਮਾਜ ਵਿੱਚ ਲਿੰਗ ਅਨੁਪਾਤ ਬਰਕਰਾਰ ਰੱਖਣ ਲਈ ਅਤੇ ਭਰੂਣ-ਹੱਤਿਆ ਰੋਕਣ ਲਈ ਚੰਗੀ ਸੇਧ ਮਿਲਦੀ ਹੈ।

ਸ੍ਰੀ ਵਰੁਣ ਰੂਜਮ ਨੇ ਮਾਰਕਫੈੱਡ ਐਜੂਕੇਸ਼ਨਲ ਤੇ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਜਿਕ ਸਮਾਗਮਾਂ ਨਾਲ ਅਦਾਰੇ ਦੀ ਇਕਮੁੱਠਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਗਟਾਵਾ ਕਰਨ ਲਈ ਚੰਗਾ ਮੌਕਾ ਮਿਲਦਾ ਹੈ। ਉਨ•ਾਂ ਵਧੀਕ ਪ੍ਰਬੰਧ ਨਿਰਦੇਸ਼ਕ (ਡੀ.) ਮਾਰਕਫੈੱਡ ਸ੍ਰੀ ਬਾਲ ਮੁਕੰਦ ਸ਼ਰਮਾ ਨੂੰ ਆਖਿਆ ਕਿ ਵੱਧ ਤੋਂ ਵੱਧ ਅਧਿਕਾਰੀਆਂ ਦੀ ਸ਼ਮੂਲੀਅਤ ਕਰਵਾ ਕੇ ਅਜਿਹੇ ਸਮਾਜਿਕ ਸਮਾਗਮ ਜਾਰੀ ਰੱਖੇ ਜਾਣ।

ਇਸ ਪ੍ਰੋਗਰਾਮ ਦੌਰਾਨ ਸ. ਸਮਰਾ, ਸ੍ਰੀ ਵਿਕਾਸ ਗਰਗ ਤੇ ਸ੍ਰੀ ਵਰੁਣ ਰੂਜਮ ਵੱਲੋਂ ਪਾਇਆ ਭੰਗੜਾ ਖਿੱਚ ਦਾ ਕੇਂਦਰ