• Home
  • ਰਾਹੁਲ ਗਾਂਧੀ ਦੀ ਰੈਲੀ ਨੂੰ ਵੇਖਦਿਆਂ ਡਰੋਨ/ਯੂ.ਏ.ਵੀ. ਅਤੇ ਰਿਮੋਰਟ ਨਾਲ ਚੱਲਣ ਵਾਲੇ ਛੋਟੇ ਜ਼ਹਾਜ਼ ਜਾਂ ਹੋਰ ਯੰਤਰ ਉਡਾਉਣ ਤੇ ਪਾਬੰਦੀ ਦੇ ਹੁਕਮ

ਰਾਹੁਲ ਗਾਂਧੀ ਦੀ ਰੈਲੀ ਨੂੰ ਵੇਖਦਿਆਂ ਡਰੋਨ/ਯੂ.ਏ.ਵੀ. ਅਤੇ ਰਿਮੋਰਟ ਨਾਲ ਚੱਲਣ ਵਾਲੇ ਛੋਟੇ ਜ਼ਹਾਜ਼ ਜਾਂ ਹੋਰ ਯੰਤਰ ਉਡਾਉਣ ਤੇ ਪਾਬੰਦੀ ਦੇ ਹੁਕਮ

ਮੋਗਾ :ਜ਼ਿਲ•ਾ ਮੈਜਿਸਟ੍ਰੇਟ, ਮੋਗਾ ਸ੍ਰੀ ਸੰਦੀਪ ਹੰਸ ਆਈ.ਏ.ਐਸ. ਨੇ ਫੌਜ਼ਦਾਰੀ  ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ•ਾ ਮੋਗਾ ਵਿੱਚ ਡਰੋਨ/ਯੂ.ਏ.ਵੀ. ਅਤੇ ਰਿਮੋਰਟ ਨਾਲ ਚੱਲਣ ਵਾਲੇ ਛੋਟੇ ਜ਼ਹਾਜ਼ ਜਾਂ ਹੋਰ ਯੰਤਰ ਉਡਾਉਣ/ਕੈਰੀ ਕਰਕੇ ਇੱਕ ਥਾਂ ਤੋ ਦੂਜੇ ਥਾਂ ਤੇ ਲੈ ਕੇ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ•ਾ ਮੈਜਿਸਟ੍ਰੇਟ ਨੇ ਸੀਨੀਅਰ ਪੁਲਿਸ ਕਪਤਾਨ ਮੋਗਾ ਦੇ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ 7 ਮਾਰਚ 2019 ਨੂੰ ਕਿੱਲੀ ਚਾਹਲਾਂ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਜ਼ਿਲ•ੇ ਵਿੱਚ ਡਰੋਨ/ਯੂ.ਏ.ਵੀ. ਅਤੇ ਰਿਮੋਰਟ ਨਾਲ ਚੱਲਣ ਵਾਲੇ ਛੋਟੇ ਜ਼ਹਾਜ਼ ਜਾਂ ਹੋਰ ਯੰਤਰ ਉਡਾਉਣ/ਕੈਰੀ ਕਰਕੇ ਇੱਕ ਥਾਂ ਤੋ ਦੂਜੇ ਥਾਂ ਤੇ ਲੈ ਕੇ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਲਈ ਲਿਖਿਆ ਗਿਆ ਹੈ। ਇਹ ਹੁਕਮ 7 ਮਾਰਚ 2019 ਨੂੰ ਲਾਗੂ ਰਹੇਗਾ।