• Home
  •  ਲੰਬਿਤ ਪਏ ਟਿਊਬਵੈਲ ਕੁਨੈਕਸ਼ਨਾਂਦੇ ਨਿਪਟਾਰੇ ਲਈ ਸੂਬੇ ਭਰ ‘ਚ ਲਗਾਏ ਜਾਣਗੇ ਕੈਂਪ-ਬਿਜਲੀ ਮੰਤਰੀ ਕਾਂਗੜ

 ਲੰਬਿਤ ਪਏ ਟਿਊਬਵੈਲ ਕੁਨੈਕਸ਼ਨਾਂਦੇ ਨਿਪਟਾਰੇ ਲਈ ਸੂਬੇ ਭਰ ‘ਚ ਲਗਾਏ ਜਾਣਗੇ ਕੈਂਪ-ਬਿਜਲੀ ਮੰਤਰੀ ਕਾਂਗੜ

ਬਠਿੰਡਾ,  (ਖ਼ਬਰ ਵਾਲੇ ਬਿਊਰੋ)- ਪਿਛਲੇ ਕਈ ਸਾਲਾਂ ਤੋਂ ਲੰਬਿਤ ਪਏ ਟਿਊਬਵੈਲ ਕੁਨੈਕਸ਼ਨਾਂ ਦੇ ਕੇਸਾਂ ਨੂੰ  ਨਿਪਟਾਉਣ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਵਾਪਰਕਾਮ ਵਲੋਂ ਵੱਖ-ਵੱਖ ਥਾਵਾਂ 'ਤੇ ਕੈਂਪ ਲਗਾਏ ਜਾ ਰਹੇ ਹਨ।
ਇਹ ਜਾਣਕਾਰੀ ਮਾਨਯੋਗ ਬਿਜਲੀ, ਨਵ ਅਤੇ ਨਵੀਆਉਣਯੋਗ ਊਰਜਾ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਦਿਆਲਪੁਰਾ ਜੰਗਲਾਤ ਰੈਸਟ ਹਾਉਸ ਵਿਖੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦਿੱਤੀ।  ਉਨ੍ਰਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਸਬੰਧੀ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਕੁਝ ਕੇਸਾਂ 'ਚ ਪਿਤਾ ਦੇ ਨਾਂ ਤੋਂ ਪੁੱਤਰ ਦੇ ਨਾ 'ਤੇ ਕੁਨੈਕਸ਼ਨ ਤਬਦੀਲ ਨਹੀਂ ਹੋਏ ਸਨ। ਕੁਝ ਕੇਸਾਂ 'ਚ ਜਿੱਥੇ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਵੇਚੀਆਂ ਸਨ ਉੱਥੇ ਵੀ ਖਰੀਦਦਾਰ ਦੇ ਨਾਂ 'ਤੇ ਕੁਨੈਕਸ਼ਨ ਤਬਦੀਲ ਨਹੀਂ ਹੋਏ ਸਨ, ਇਨ•ਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪਾਵਰਕਾਮ ਵਲੋਂ ਸੂਬੇ ਭਰ 'ਚ ਵੱਖ-ਵੱਖ ਥਾਵਾਂ 'ਤੇ ਕੈਂਪ ਲਗਾਕੇ ਨਿਪਟਾਰਾ ਕੀਤਾ ਜਾਵੇਗਾ।
ਇਸ ਦੀ ਸ਼ਰੂਆਤ ਕਰਦਿਆਂ ਅਜਰ ਬਠਿੰਡਾ, ਮਨਸਾ, ਭੀਖੀ ਅਤੇ ਝੂਨੀਰ ਇਲਾਕਿਆਂ 'ਚ ਕੈਂਪ ਲਗਾਏ ਗਏ ਸਨ। ਸ਼੍ਰੀ ਕਾਂਗੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਨ•ਾਂ ਕੈਂਪਾਂ ਦਾ ਲਾਭ ਉਠਾਉਣ।
ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆ ਸ਼੍ਰੀ ਕਾਂਗੜ ਨੇ ਕਿਹਾ ਕਿ ਪੰਜਾਬ ਸਰਕਾਰ ਘਰ-ਘਰ ਰੁਜ਼ਗਾਰ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਆਪਣੇ ਇਸ ਚੋਣ ਵਾਅਦਿਆਂ ਨੂੰ ਪੂਰਾ ਕਰਦਿਆਂ 20 ਅਗਸਤ ਨੂੰ ਬਠਿੰਡਾ ਵਿਖੇ 622 ਸਹਾਇਕ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਨ•ਾਂ ਕਿਹਾ ਕਿ ਜਿੱਥੇ 622 ਵਿਅਕਤੀਆਂ ਨੂੰ ਰੁਜ਼ਗਾਰ ਮਿਲੇਗਾ ਉਥੇ ਹੀ ਪਾਵਰਕਾਮ ਨੂੰ ਵੀ ਵਧੇਰੇ ਕਰਮਚਾਰੀ ਮਿਲਣ ਨਾਲ ਸੇਵਾਵਾਂ ਵਧੀਆ ਤਰੀਕੇ ਨਾਲ ਦਿੱਤੀਆਂ ਜਾਣਗੀਆਂ।
ਇਸ ਮੌਕੇ ਉਪ ਮੰਡਲ ਮੈਜਿਸਟਰੇਟ ਰਾਮਪੁਰਾ ਸ਼੍ਰੀ ਖੁਸ਼ਦਿਲ ਸਿੰਘ, ਪਾਵਰਕਾਮ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।