• Home
  • ਹੁਣ ਨੇਪਾਲ ਨੇ ਚੀਨ ਨੂੰ ਆਪਣਾ ਸੱਜਾ ਹੱਥ ਬਣਾਇਆ

ਹੁਣ ਨੇਪਾਲ ਨੇ ਚੀਨ ਨੂੰ ਆਪਣਾ ਸੱਜਾ ਹੱਥ ਬਣਾਇਆ

ਕਾਠਮੰਡੂ, (ਖ਼ਬਰ ਵਾਲੇ ਬਿਊਰੋ): ਭਾਰਤ ਤੇ ਭਾਰਤੀਆਂ ਲਈ ਚਿੰਤਾ ਦੀ ਖ਼ਬਰ ਹੈ ਕਿ ਨੇਪਾਲ ਨੇ ਚੀਨ ਨਾਲ ਨਜ਼ਦੀਕੀਆਂ ਵਧਾਉਣੀਆਂ ਸ਼ੁਰੂ ਕਰ ਦਿਤੀਆਂ ਹਨ ਤੇ ਅਨੇਕਾਂ ਵਾਰ ਭਾਰਤ ਤੋਂ ਮਦਦ ਲੈ ਕੇ ਵੀ ਨੇਪਾਲੀ ਅਹਿਸਾਨ ਫ਼ਰਾਮੋਸ਼ ਬਣ ਗਏ। ਹੁਣੇ ਖ਼ਬਰ ਆਈ ਹੈ ਕਿ ਨੇਪਾਲ ਚੀਨ ਨਾਲ ਯੁੱਧ ਅਭਿਆਸ ਕਰੇਗਾ। ਨੇਪਾਲ ਸੈਨਾ ਦੇ ਬੁਲਾਰੇ ਮੇਜਰ ਗੋਕਲ ਭੰਡਾਰੀ ਨੇ ਦਸਿਆ ਕਿ 17 ਤੋਂ 28 ਸਤੰਬਰ ਤਕ ਚੱਲਣ ਵਾਲੇ ਯੁੱਧ ਅਭਿਆਸ ਵਿਚ ਨੇਪਾਲ 20 ਫੌਜੀਆਂ ਨੂੰ ਭੇਜੇਗਾ ਜਿਸ ਦਾ ਮਕਸਦ ਅੱਤਵਾਦ ਵਿਰੁਧ ਸਮਰਥਾ ਹਾਸਲ ਕਰਨੀ ਹੈ। ਦਸ ਦਈਏ ਕਿ ਪਿਛਲੇ ਦਿਨੀਂ ਪੂਣੇ ਵਿਚ ਕੁਝ ਦੇਸ਼ਾਂ ਦੀਆਂ ਸਾਂਝੀਆਂ ਸੈਨਿਕ ਮਸਕਾਂ ਚੱਲ ਰਹੀਆਂ ਸਨ ਤੇ ਨੇਪਾਲ ਨੇ ਉਥੇ ਆਪਣੇ ਫ਼ੌਜੀ ਭੇਜਣ ਤੋਂ ਮਨਾ ਕਰ ਦਿਤਾ ਸੀ। ਜ਼ਿਕਰਯੋਗ ਹੈ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਓਲੀ ਚੀਨ ਪੱਖੀ ਮੰਨੇ ਜਾਂਦੇ ਹਨ। ਇਸ ਦਾ ਅਰਥ ਇਹ ਹੋਇਆ ਕਿ ਭਾਰਤ ਨੂੰ ਹੁਣ ਆਪਣੀ ਨੇਪਾਲ ਸੀਮਾ 'ਤੇ ਵੀ ਚੌਕਸੀ ਰੱਖਣੀ ਪਵੇਗੀ।